ਵਿਦਿਆਰਥੀਆਂ ਦੀ ਕਾਰਜ਼ ਕੁਸ਼ਲਤਾ ਵਿੱਚ ਵਾਧਾ ਕਰਨ ਵਿੱਚ ਕੈਂਪ ਸਹਾਇਕ ਸਿੱਧ ਹੋ ਰਹੇ ਹਨ: ਉੱਪ ਜਿਲਾਂ ਸਿੱਖਿਆ ਅਫਸਰ (ਸੈ.ਸਿੱ) ਸ੍ਰੀ ਪ੍ਰੀਤਇੰਦਰ ਘਈ
ਦਲਜੀਤ ਕੌਰ
ਸੰਗਰੂਰ/ਭਵਾਨੀਗੜ੍ਹ, 5 ਜੁਲਾਈ, 2023: ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸੰਗਰੂਰ ਜਿਲ੍ਹੇ ਦੇ ਸਮੂਹ ਸਕੂਲਾਂ ਵਿੱਚ ਸਮਰ ਕੈਂਪ ਲਗਾਏ ਜਾ ਰਹੇ ਹਨ, ਛੇਵੀਂ ਤੋਂ ਅੱਠਵੀ ਕਲਾਸ ਤੱਕ ਦੇ ਸਾਰੀਆਂ ਵਿਦਿਆਰਥੀਆਂ ਲਈ ਚੱਲ ਰਹੇ ਕੈਂਪ ਵਿੱਚ ਜਿੱਥੇ ਵਿਦਿਆਰਥੀਆਂ ਵਿੱਚ ਉੱਤਸ਼ਾਹ ਪਾਇਆ ਜਾ ਰਿਹਾ ਹੈ, ਉੱਥੇ ਹੀ ਮਾਪਿਆ ਅਤੇ ਅਧਿਆਪਕਾਂ ਦੇ ਸਹਿਯੋਗ ਨਾਲ ਸਮਰ ਕੈਂਪ ਵਧੀਆ ਢੰਗ ਨਾਲ ਚੱਲ ਰਹੇ ਹਨ।
ਇਸ ਲੜੀ ਤਹਿਤ ਅੱਜ ਮਾਨਯੋਗ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ) ਸ੍ਰੀ ਸੰਜੀਵ ਸ਼ਰਮਾਂ ਨੇ ਬਲਾਕ ਸੰਗਰੂਰ-2 ਦੇ ਸ.ਸ..ਸ.ਸ. ਫੱਗੂਵਾਲਾ ਅਤੇ ਸ.ਹ.ਸ.ਕਾਕੜਾ ਵਿਖੇ ਵਿਜ਼ਟ ਕੀਤਾ। ਮਾਨਯੋਗ ਜਿਲਾਂ ਸਿੱਖਿਆ ਅਫਸਰ ਸਾਹਿਬ ਨੇ ਚੱਲ ਰਹੇ ਕੈਂਪ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਤੇ ਆਖਿਆ ਕਿ ਵਿਦਿਆਰਥੀਆਂ ਦੇ ਮਨੋਬਲ ਵਿੱਚ ਵਾਧਾ ਕਰਨ ਤਹਿਤ ਇਨਾਂ ਕੈਪਾਂ ਨੇ ਵਿਦਿਆਰਥੀਆਂ ਨੂੰ ਨਵੀ ਦਿਸ਼ਾ ਅਤੇ ਦਸ਼ਾ ਪ੍ਰਦਾਨ ਕੀਤੀ ਹੈ।
ਇਸ ਮੌਕੇ ਉੱਪ ਜਿਲਾਂ ਸਿੱਖਿਆ ਅਫਸਰ (ਸੈ.ਸਿੱ) ਸ੍ਰੀ ਪ੍ਰੀਤਇੰਦਰ ਘਈ ਜੀ ਨੇ ਸ.ਸ.ਸ..ਸ. ਭਵਾਨੀਗੜ੍ਹ ਲੜਕੀਆਂ ਅਤੇ ਸ.ਹ.ਸ.ਰਾਮਪੁਰਾ ਵਿਜ਼ਟ ਕੀਤਾ ਅਤੇ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਦੀ ਕਾਰਜ਼ ਕੁਸ਼ਲਤਾ ਵਿੱਚ ਵਾਧਾ ਕਰਨ ਵਿੱਚ ਕੈਂਪ ਸਹਾਇਕ ਸਿੱਧ ਹੋ ਰਹੇ ਹਨ।
ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਅਰਜੋਤ ਕੌਰ, ਸ੍ਰੀਮਤੀ ਪਿੰਕੀ ਵਸ਼ਿਸਟ, ਸ੍ਰੀਮਤੀ ਮਨਦੀਪ ਕੌਰ ਅਤੇ ਸਟਾਫ ਮੈਬਰ ਹਾਜ਼ਰ ਸਨ।