ਮੋਹਾਲੀ ਹੋਈ ਮੀਟਿੰਗ ਵਿੱਚ ਸਮੁੱਚੀਆਂ ਜੱਥੇਬੰਦੀਆਂ ਦੀ ਮੀਟਿੰਗ ਬੁਲਾਉਣ ਦਾ ਫੈਸਲਾ
ਮੋਹਾਲੀ 02 ਅਗਸਤ,ਦੇਸ਼ ਕਲਿੱਕ ਬਿਓਰੋ
ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਤ ਰੈਕਿਗਨਾਈਜਡ ਅਤੇ ਐਫੀਲੀਏਟਿਡ ਸਕੂਲ ਐਸੋਸ਼ੀਏਸ਼ਨ- ਪੰਜਾਬ ( ਰਾਸਾ ) ਦੀ ਕੋਰ ਕਮੇਟੀ ਦੀ ਹੰਗਾਮੀ ਮੀਟਿੰਗ ਹੋਈ ਜਿਸ ਵਿਚ ਪ੍ਰਾਈਵੇਟ ਸਕੂਲਾਂ ਪ੍ਰਤੀ ਸਿੱਖਿਆ ਬੋਰਡ ਅਤੇ ਸਿੱਖਿਆ ਵਿਭਾਗ ਵੱਲੋਂ ਅਸਿੱਧੇ ਢੰਗਾਂ ਨਾਲ ਬੰਦ ਕਰਨ ਦੀ ਚਾਲਾਂ ਤਹਿਤ ਕਰੜੀਆਂ ਤੇ ਬੇਲੋੜਿਆਂ ਸ਼ਰਤਾਂ ਲਾਗਉਣ ਅਤੇ ਪ੍ਰਾਈਵੇਟ ਸਕੂਲਾਂ ਦੀਆਂ ਸਮੁਚਿਆਂ ਜੱਥੇਬੰਦੀਆਂ ਨੂੰ ਗਲਬਾਤ ਲਈ ਸਮਾਂ ਨਾ ਦੇਣ ਵਿਰੁਧ ਰਾਜ ਪੱਧਰ ਸੰਘਰਸ ਵਿਢਣ ਦਾ ਐਲਾਨ ਕੀਤਾ ਗਿਆ। ਅਜ ਫੈਸਲਾ ਕੀਤਾ ਗਿਆ ਕਿ ਸਕੂਲਾਂ ਦੀਆਂ ਸਮੂਹ ਐਸੋਸੀਏੇਸ਼ਨਾਂ ਦੀ ਸਾਂਝੀ ਰਾਜ ਪੱਧਰੀ ਮੀਟਿੰਗ ਬੁਲਾਉਣ ਦਾ ਫੈਸਲਾ ਕੀਤਾ ਗਿਆ ।
ਇਹ ਐਲਾਨ ਅੱਜ ਰੈਕਿਗਨਾਇਜਡ ਅਤੇ ਐਫੀਲੀਏਟਿਡ ਸਕੂਲ ਐਸੋਸੀਏਸ਼ਨ ਪੰਜਾਬ ( ਰਾਸਾ ) ਦੇ ਪ੍ਰਧਾਨ ਜਗਤਪਾਲ ਮਹਾਜਨ, ਜਨਰਲ ਸਕੱਤਰ ਸੁਜੀਤ ਸ਼ਰਮਾਂ ਬਬਲੂ ਨੇ ਅੱਜ ਮੋਹਾਲੀ ਵਿਖੇ ਹੋਈ ਮੀਟੰਗ ਤੋਂ ਬਾਅਦ ਕੀਤਾ । ਉਨਾਂ ਨੇ ਕਿਹਾ ਕਿ ਐਫੀਲੀਏਟਿਡ ਸਕੂਲਾਂ ਤੋਂ ਜਬਰੀ ਪ੍ਰਫਾਰਮਾਂ ਭਰਾਇਆ ਜਾ ਰਿਹਾ ਜਦੋਂ ਕਿ ਇਸ ਪ੍ਰਫਾਰਮੇ ਰਾਹੀਂ ਸਕੂਲਾਂ ਪ੍ਰਤੀ ਮੰਗੀ ਜਾ ਰਹੀ ਜਾਣਕਾਰੀ ਪਹਿਲਾਂ ਹੀ ਸਿੱਖਿਆ ਬੋਰਡ ਪਾਸ ਉਪਲੱਧ ਹੈ। ਜਦੋਂ ਸਿੱਖਿਆ ਬੋਰਡ ਦੀ ਚੇਅਰਪਰਸਨ ਐਸੋਸੀਏਸ਼ਨ ਨਾਲ ਮੀਟਿੰਗ ਕਰਕੇ ਉਨਾਂ ਦੇ ਸ਼ੰਕੇ ਦੂਰ ਨਹੀਂ ਕਰਦੀ ਉਦੋਂ ਤੱਕ ਸਕੂਲ ਇਹ ਪ੍ਰਫਾਰਮਾਂ ਨਹੀਂ ਭਰਨਗੇ।
ਸੀਨੀਅਰ ਮੀਤ ਪ੍ਰਧਾਨ ਸਕੱਤਰ ਸੰਧੂ ਨੇ ਕਿਹਾ ਕਿ ਸਿੱਖਿਆ ਬੋਰਡ ਦੀ ਵਾਧੂ ਸੈਕਸ਼ਨ ਦੀ ਨਵੀਂ ਨੀਤੀ ਦਾ ਸਖਤ ਵਿਰੋਧ ਕੀਤਾ ਗਿਆ। ਉਨਾਂ ਮੰਗ ਕੀਤੀ ਕਿ ਦਾਖਲਿਆਂ ਆਦਿ ਸਬੰਧੀ ਸਿੱਖਿਆ ਬੋਰਡ ਹਰ ਆਦੇਸ਼ ਸੈਸ਼ਨ ਦੇ ਆਰੰਭ ਹੋਣ ਸਮੇਂ ਕੀਤਾ ਜਾਵੇ। ਉਨਾਂ ਕਿਹਾ ਕਿ ਸਿੱਖਿਆ ਬੋਰਡ ਵੱਲੋਂ 2022-23 ਸੈਸ਼ਨ ਦੇ 9ਵੀਂ ਅਤੇ ਗਿਆਰਵੀਂ ਜਮਾਤ ਵਿੱਚ ਦਾਖਲ ਕੀਤੇ ਬੱਚਿਆਂ ਨੂੰ ਰਜਿਸਟਰਡ ਨੰਬਰ ਲਗਾਉਣ ਦੇ ਬਾਵਜੂਦ ਸੈਸ਼ਨ 2023-24 ਦੀ ਪ੍ਰੀਖਿਆਵਾਂ ਵਿੱਚ ਬੈਠਣ ਦੀ ਆਗਿਆ ਨਹੀਂ ਦੇ ਰਿਹਾ।ਰਾਸਾ ਪੰਜਾਬ ਆਗੂਆਂ ਨੇ ਦੋਸ਼ ਲਾਇਆ ਕਿ ਸਿੱਖਿਆ ਬੋਰਡ ਇਸ ਸਾਲ ਬਾਰਵੀ ਕਲਾਸ ਦੇ ਪਾਸ ਹੋਏ ਬੱਚਿਆ ਤੋੰ ਮਾਈਗਰੇਸ਼ਨ ਦੇ ਨਾਮ ਤੇ 500 ਰੁਪਏ ਵਾਧੂ ਫੀਸ ਵਸੂਲ ਕਰਨ ਤੇ ਮਾਈਗਰੇਸ਼ਨ ਸਰਟੀਫਿਕੇਟ ਜਾਰੀ ਕਰ ਰਿਹਾ ਹੈ ਕਿ ਜਦੋਂ ਕਿ ਪਹਿਲਾਂ ਦਾਖਲਾ ਫੀਸ ਦੇ ਨਾਲ ਹਰੇਕ ਵਿਦਿਆਰਥੀਆਂ ਪਾਸੋਂ 100 ਰੁਪਏ ਫੀਸ ਲੈਕੇ ਸਰਟੀਫਿਕੇਟਾਂ ਦੇ ਨਾਲ ਹੀ ਮਾਈਗਰੇਸ਼ਨ ਦਿੰਦਾ ਸੀ।
ਸ੍ਰੀ ਮਹਾਜਨ ਨੇ ਕਿਹਾ ਕਿ ਸਿੱਖਿਆ ਬੋਰਡ ਦੇ ਅਧਿਕਾਰੀਆਂ ਦਾ ਧੱਕੇ ਨਾਲ ਬੇਲੋੜੇ ਰੂਲ ਲਾਗੂ ਕਰਨ ਅਤੇ ਐਸੋਸੀਏਸ਼ਨ ਨੂੰ ਮੀਟਿੰਗ ਦਾ ਸਮਾਂ ਨਾ ਦੇਣ ਵਿਰੁੱਧ ਰਾਜ ਪੱਧਰੀ ਸੰੰਘਰਸ਼ ਉਲੀਕਣ ਲਈ ਜਲਦੀ ਹੀ ਪੰਜਾਬ ਦੀਆਂ ਸਮੁਚੀਆਂ ਸਕੂਲ ਜੱਥੇਬੰਦੀਆਂ ਦੀ ਮੀਟਿੰਗ ਬੁਲਾਈ ਜਾ ਰਹੀ ਹੈ ਜਿਸ ਵਿੱਚ ਸਾਂਝਾ ਪ੍ਰੋਗਰਾਮ ਬਣਾਉਣ ਲਈ ਕੋਆਰਡੀਨੇਸ਼ਨ ਕਮੇਟੀ ਦਾ ਗਠਨ ਕਰਕੇ ਰਾਜ ਪੱਧਰੀ ਸੰਘਰਸ਼ ਉਲੀਕਿਆ ਜਾਵੇਗਾ।ਮੀਟਿੰਗ ਵਿੱਚ ਉਕਤ ਆਗੂਆਂ ਤੋਂ ਇਲਾਵਾ ਚੀਫ਼ ਅਡਵਾਈਜ਼ਰ ਜਗਜੀਤ ਸਿੰਘ,ਚਰਨਜੀਤ ਸਿੰਘ ਪਾਰੋਵਾਲ, ਹਰਸ਼ਦੀਪ ਸਿੰਘ ਰੰਧਾਵਾ, ਸ਼ਾਮ ਲਾਲ ਔਰੜਾ ਅਬੋਹਰ, ਅਜੀਤ ਰਾਮ ਧੀਮਾਨ ਨਵਾਂ ਸ਼ਹਿਰ, ਸਚਿਨ ਕੌਸ਼ਲ ਲੁਧਿਆਣਾ,ਅਮਨ ਅਰੋੜਾ, ਸੋਹਨ ਸਿੰਘ, ਨਰਿੰਦਰਪਾਲ ਸਿੰਘ , ਬਲਬੀਰ ਸਿੰਘ, ਰਜਿੰਦਰ ਕੁਮਾਰ ਮਲੇਰਕੋਟਲਾ ,ਅਮਨਦੀਪ ਸਿੰਘ ਮਲੇਰਕੋਟਲਾ, ਅਰੁਣ ਮਨਸੋਤਰਾ, ਸੁਖਜਿੰਦਰ ਸਿੰਘ ਗਿੱਲ, ਯਾਦਵਿੰਦਰ ਸਿੰਘ, ਸੁਮਨ ਸ਼ਾਹ, ਨਵਜੋਤ ਸਿੰਘ ਭੰਗੂ, ਸੁਖਜਿੰਦਰ ਸਿੰਘ ਗਿੱਲ ਤਰਨ ਤਾਰਨ,ਨਰਪਿੰਦਰ ਸਿੰਘ ਪੰਨੂ ਅਤੇ ਦਰਸ਼ਪ੍ਰੀਤ ਸਿੰਘ ਪਾਰੋਵਾਲ ਹਾਜਰ ਸਨ ।