ਅੰਮ੍ਰਿਤਸਰ, 22 ਜੁਲਾਈ, ਦੇਸ਼ ਕਲਿੱਕ ਬਿਓਰੋ
ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼, ਸ੍ਰੀ ਅੰਮ੍ਰਿਤਸਰ ਨੇ ਮੌਜੂਦਾ ਅਕਾਦਮਿਕ ਸੈਸ਼ਨ ਤੋਂ ਜੈਨੇਟਿਕ ਕਾਉਂਸਲਿੰਗ ਦੇ ਵਿਸ਼ੇ ਵਿੱਚ ਦੋ ਸਾਲਾ ਮਾਸਟਰ ਪ੍ਰੋਗਰਾਮ ਸ਼ੁਰੂ ਕੀਤਾ ਹੈ। ਇਹ ਪ੍ਰੋਗਰਾਮ ਉੱਤਰੀ ਭਾਰਤ ਵਿੱਚ ਆਪਣੀ ਕਿਸਮ ਦਾ ਪਹਿਲਾ ਅਤੇ ਭਾਰਤ ਵਿੱਚ ਤੀਜੀ ਅਜਿਹੀ ਡਿਗਰੀ ਹੈ। ਇਹ ਦੋ ਸਾਲਾ ਜੈਨੇਟਿਕ ਕਾਉਂਸਲਿੰਗ ਪ੍ਰੋਗਰਾਮ ਯੁਨਵਿਰਸਿਟੀ ਦੇ ਜੈਨੇਟਿਕਸ ਵਿਭਾਗ ਦੁਆਰਾ, ਜੈਨੇਟਿਕ ਕਾਉਂਸਲਿੰਗ ਬੋਰਡ ਭਾਰਤ ਦੀ ਸਤਿਕਾਰਤ ਅਗਵਾਈ ਅਤੇ ਜੀਨੋਮਿਕ ਮੈਡੀਸਨ ਫਾਊਂਡੇਸ਼ਨ ਯੂਕੇ ਦੀ ਸਰਪ੍ਰਸਤੀ ਹੇਠ ਚਲਾਇਆ ਜਾਵੇਗਾ। ਸਿਲੇਬਸ ਅਤੇ ਕੋਰਸ ਦੀ ਸਮੱਗਰੀ ਨੂੰ ਉੱਚ ਪ੍ਰਸਿੱਧ, ਵਿਸ਼ਵ ਪੱਧਰ ’ਤੇ ਮਾਨਤਾ ਪ੍ਰਾਪਤ ਜੈਨੇਟਿਕ ਅਤੇ ਜੀਨੋਮਿਕ ਕਲੀਨੀਸ਼ੀਅਨ ਡਾ. ਧਵੇਂਦਰ ਕੁਮਾਰ ਅਤੇ ਡਾ. ਐਨੀਕਿਊ ਹਸਨ, ਪ੍ਰਸਿੱਧ ਜੈਨੇਟਿਕਸਿਸਟ ਅਤੇ ਸੀਨੀਅਰ ਜੈਨੇਟਿਕ ਸਲਾਹਕਾਰ ਅਤੇ ਜੈਨੇਟਿਕ ਕਾਉਂਸਲਿੰਗ ਇੰਡੀਆ ਦੇ ਪ੍ਰਧਾਨ ਨਾਲ ਸਲਾਹ ਮਸ਼ਵਰਾ ਕਰਕੇ ਤਿਆਰ ਕੀਤਾ ਗਿਆ ਹੈ। ਕਿਉਂਕਿ ਯੂਨੀਵਰਸਿਟੀ ਦੇ ਕੈਂਪਸ ਵਿੱਚ 1000 ਬਿਸਤਰਿਆਂ ਵਾਲਾ ਹਸਪਤਾਲ ਅਤੇ ਇੱਕ ਰੋਟਰੀ ਕੈਂਸਰ ਹਸਪਤਾਲ ਹੈ। ਇਸ ਕੋਰਸ ਲਈ ਵਿਦਿਆਰਥੀਆਂ ਨੂੰ 6 ਮਹੀਨਿਆਂ ਲਈ ਇੱਕ ਅੰਦਰੂਨੀ ਕਲੀਨਿਕਲ ਰੋਟੇਸ਼ਨ ਪ੍ਰਦਾਨ ਕੀਤੀ ਜਾਵੇਗੀ।ਵਿਭਾਗ ਕੋਲ ਦੋ ਪ੍ਰੋਫੈਸਰ ਹਨ ਜਿਨ੍ਹਾਂ ਕੋਲ ਮਨੁੱਖੀ ਜੈਨੇਟਿਕਸ ਦੇ ਵੱਖ-ਵੱਖ ਖੇਤਰਾਂ ਵਿੱਚ ਵਿਸ਼ਾਲ ਤਜ਼ਰਬਾ ਹੈ ਅਤੇ ਦੋ ਸਹਾਇਕ ਪ੍ਰੋਫੈਸਰ ਹਨ ਜੋ ਕਿ ਬੀ.ਜੀ.ਸੀ.ਆਈ. ਪ੍ਰਮਾਣਿਤ ਜੈਨੇਟਿਕ ਸਲਾਹਕਾਰ ਹਨ।
ਪ੍ਰੋਗਰਾਮ ਦੀ ਸ਼ੂਰੂਆਤ ਡਾ. ਐਨੀਕਿਊ ਹਸਨ ਪ੍ਰਧਾਨ ਦੁਆਰਾ ਕੀਤੀ ਗਈ। ਕਿਉਂਕਿ ਜੈਨੇਟਿਕ ਕਾਉਂਸਲਿੰਗ ਆਉਣ ਵਾਲਾ ਖੇਤਰ ਹੈ ਅਤੇ ਭਾਰਤ ਨੂੰ ਅਜੇ ਹਜ਼ਾਰਾਂ ਕੁਸ਼ਲ ਜੈਨੇਟਿਕ ਸਲਾਹਕਾਰਾਂ ਦੀ ਲੋੜ ਹੈ। ਇਹ ਪ੍ਰੋਗਰਾਮ ਮੈਡੀਕਲ ਸਾਇੰਸਜ਼, ਹਿਊਮਨ ਜੈਨੇਟਿਕਸ ਅਤੇ ਬਾਇਓਲਾਜੀਕਲ ਸਾਇੰਸਿਜ਼ ਪਿਛੋਕੜ ਵਾਲੇ ਵਿਦਿਆਰਥੀਆਂ ਨੂੰ ਜੈਨੇਟਿਕ ਕਾਊਸਲਿੰਗ ਦੀਆਂ ਬਾਰੀਕੀਆਂ ਸਿੱਖਣ ਅਤੇ ਪ੍ਰਮਾਣਿਤ ਜੈਨੇਟਿਕ ਸਲਾਹਕਾਰ ਵਜੋਂ ਆਪਣਾ ਕੈਰੀਅਰ ਬਣਾਉਣ ਵਿੱਚ ਮਦਦ ਕਰੇਗਾ।
ਇਸ ਮੌਕੇ ਹਾਜ਼ਰ ਹੋਰ ਪਤਵੰਤਿਆਂ ਵਿੱਚ ਵਾਈਸ ਚਾਂਸਲਰ ਡਾ. ਐਮ.ਐਸ. ਉਪਲ, ਡੀਨ ਡਾ. ਏ.ਪੀ.ਸਿੰਘ, ਡਾ ਪੰਕਜ ਗੁਪਤਾ ਕੰਟਰੋਲਰ ਪ੍ਰੀਕਿਆ ਅਤੇ ਡਾ. ਅਨੁਪਮਾ ਮਹਾਜਨ ਡਾਇਰੈਕਟਰ ਪ੍ਰਿੰਸੀਪਲ, ਜੈਨੇਟਿਕ ਵਿਭਾਗ ਦੇ ਮੁੱਖੀ ਡਾ. ਭੰਵਰ, ਫੈਕਲਟੀ ਡਾ. ਪ੍ਰਭਜੋਤ ਕੌਰ, ਡਾ. ਸਿਮਰਨਪ੍ਰੀਤ ਕੌਰ ਅਤੇ ਸ. ਇੰਦਰਮੋਹਨ ਸਿੰਘ ਹਾਜ਼ਰ ਸਨ।