ਭੋਪਾਲ,6 ਜਨਵਰੀ,ਦੇਸ਼ ਕਲਿਕ ਬਿਊਰੋ:
ਮੱਧ ਪ੍ਰਦੇਸ਼ ਦੇ ਰੀਵਾ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇਕ ਟਰੇਨੀ ਜਹਾਜ਼ ਮੰਦਰ ਦੇ ਗੁੰਬਦ ਨਾਲ ਟਕਰਾ ਗਿਆ।ਇਸ ਹਾਦਸੇ ਵਿੱਚ ਸੀਨੀਅਰ ਪਾਇਲਟ ਦੀ ਮੌਤ ਹੋ ਗਈ। ਜਹਾਜ਼ 'ਚ ਮੌਜੂਦ ਇਕ ਹੋਰ ਪਾਇਲਟ ਅਤੇ ਟਰੇਨੀ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਮੀਡੀਆ ਰਿਪੋਰਟਾਂ ਮੁਤਾਬਕ ਨਿੱਜੀ ਸਿਖਲਾਈ ਕੰਪਨੀ ਦਾ ਜਹਾਜ਼ ਮੰਦਰ ਦੇ ਗੁੰਬਦ ਅਤੇ ਬਿਜਲੀ ਦੀਆਂ ਤਾਰਾਂ ਨਾਲ ਟਕਰਾਉਣ ਤੋਂ ਬਾਅਦ ਕਰੈਸ਼ ਹੋ ਗਿਆ। ਇਹ ਘਟਨਾ ਚੌਰਹਟਾ ਥਾਣਾ ਅਧੀਨ ਪੈਂਦੇ ਪਿੰਡ ਉਮਰੀ ਦੇ ਮੰਦਰ ਨੇੜੇ ਵਾਪਰੀ। ਇਸ ਹਾਦਸੇ 'ਚ ਪਾਇਲਟ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ ਇਕ ਪਾਇਲਟ ਗੰਭੀਰ ਜ਼ਖਮੀ ਹੈ। ਇਸ ਹਾਦਸੇ 'ਚ ਜਹਾਜ਼ ਦੇ ਪਰਖੱਚੇ ਉੱਡ ਗਏ।