ਭੋਪਾਲ,4 ਜਨਵਰੀ,ਦੇਸ਼ ਕਲਿਕ ਬਿਊਰੋ:
ਮੱਧ ਪ੍ਰਦੇਸ਼ ਦੇ ਸਾਗਰ 'ਚ ਜ਼ਿਲਾ ਅਤੇ ਪੁਲਸ ਪ੍ਰਸ਼ਾਸਨ ਨੇ ਹੱਤਿਆ ਦੇ ਮੁਲਜ਼ਮ ਭਾਜਪਾ ਨੇਤਾ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਗੈਰ-ਕਾਨੂੰਨੀ ਤੌਰ 'ਤੇ ਬਣਾਏ ਪੰਜ ਮੰਜ਼ਿਲਾ ਹੋਟਲ ਨੂੰ ਕੁਝ ਹੀ ਸਕਿੰਟਾਂ ਵਿੱਚ ਡਾਇਨਾਮਾਈਟ ਦੀ ਵਰਤੋਂ ਕਰਕੇ ਢਾਹ ਦਿੱਤਾ। ਦੋਸ਼ੀ ਮਿਸ਼ਰੀਚੰਦ ਗੁਪਤਾ 'ਤੇ ਚੋਣ ਰੰਜਿਸ਼ 'ਚ ਇਕ ਨੌਜਵਾਨ ਨੂੰ ਕਾਰ ਨਾਲ ਕੁਚਲ ਕੇ ਕਤਲ ਕਰਨ ਦਾ ਦੋਸ਼ ਹੈ।ਮੁਲਜ਼ਮ ਨੇਤਾ ਦੇ ਚਾਰ ਮੰਜ਼ਿਲਾ ਹੋਟਲ 'ਚ 60 ਡਾਇਨਾਮਾਈਟਸ ਲਗਾਏ ਗਏ ਸਨ। ਫਿਰ ਮੰਗਲਵਾਰ ਸ਼ਾਮ ਨੂੰ ਕੁਝ ਹੀ ਸਕਿੰਟਾਂ 'ਚ ਇਸ ਨੂੰ ਧਮਾਕਾ ਕਰ ਕੇ ਢਾਹ ਦਿੱਤਾ ਗਿਆ। ਕਾਰਵਾਈ ਦੌਰਾਨ ਸਾਗਰ ਦੇ ਜ਼ਿਲ੍ਹਾ ਕੁਲੈਕਟਰ ਦੀਪਕ ਆਰੀਆ, ਡੀਆਈਜੀ ਤਰੁਣ ਨਾਇਕ ਅਤੇ ਹੋਰ ਪੁਲੀਸ ਅਧਿਕਾਰੀ ਮੌਜੂਦ ਸਨ।ਇਲਜ਼ਾਮ ਹੈ ਕਿ ਚੋਣ ਰੰਜਿਸ਼ ਵਿੱਚ ਕਤਲ ਕੀਤਾ ਗਿਆ ਹੈ। ਕਤਲ ਕੇਸ ਵਿੱਚ ਅੱਠ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ, ਜਿਨ੍ਹਾਂ ਵਿੱਚੋਂ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਹਾਲਾਂਕਿ ਮਿਸਰੀਚੰਦ ਗੁਪਤਾ ਅਜੇ ਫਰਾਰ ਹੈ।