ਨਵੀਂ ਦਿੱਲੀ,1 ਜਨਵਰੀ,ਦੇਸ਼ ਕਲਿਕ ਬਿਊਰੋ:
ਭਾਰਤ ਵਿੱਚ ਨਵੇਂ ਸਾਲ ਦੀ ਸ਼ੁਰੂਆਤ ਹੋ ਗਈ ਹੈ। ਦਿੱਲੀ, ਮੁੰਬਈ, ਬੈਂਗਲੁਰੂ ਸਮੇਤ ਸਾਰੇ ਸ਼ਹਿਰਾਂ 'ਚ ਜਸ਼ਨ ਦਾ ਮਾਹੌਲ ਹੈ ਅਤੇ ਲੋਕ ਆਪਣੇ-ਆਪਣੇ ਘਰਾਂ ਤੋਂ ਬਾਹਰ ਆ ਕੇ ਧੂਮ-ਧਾਮ ਨਾਲ ਨਵੇਂ ਸਾਲ ਦਾ ਜਸ਼ਨ ਮਨਾ ਰਹੇ ਹਨ। ਇਸ ਦੌਰਾਨ ਸੈਲਾਨੀ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਪਹੁੰਚ ਕੇ ਨਵੇਂ ਸਾਲ ਦਾ ਜਸ਼ਨ ਮਨਾ ਰਹੇ ਹਨ। ਨਵੇਂ ਸਾਲ 2023 ਦਾ ਜਸ਼ਨ ਮਨਾਉਣ ਲਈ ਮੁੰਬਈ ਵਿੱਚ ਮਰੀਨ ਡਰਾਈਵ ਵਿੱਚ ਭਾਰੀ ਭੀੜ ਇਕੱਠੀ ਹੋਈ। ਪਣਜੀ, ਗੋਆ ਵਿੱਚ ਮੈਜੇਸਟਿਕ ਗਰੁੱਪ ਹੋਟਲ ਨੇ ਲਾਈਟਾਂ, ਸੰਗੀਤ ਅਤੇ ਡਾਂਸ ਨਾਲ ਨਵੇਂ ਸਾਲ 2023 ਦਾ ਸਵਾਗਤ ਕੀਤਾ। ਉੱਤਰਾਖੰਡ ਦੇ ਮਸੂਰੀ ਵਿੱਚ ਦੂਰ-ਦੂਰ ਤੋਂ ਆਏ ਸੈਲਾਨੀਆਂ ਨੇ ਨਵੇਂ ਸਾਲ 2023 ਦਾ ਜਸ਼ਨ ਮਨਾਇਆ।ਚਮਕਦਾਰ ਰੌਸ਼ਨੀਆਂ ਹੇਠ ਲੋਕ ਸੰਗੀਤ 'ਤੇ ਨੱਚ ਰਹੇ ਸਨ।ਨਵੇਂ ਸਾਲ 2023 ਦਾ ਸਵਾਗਤ ਕਰਨ ਲਈ ਹਿਮਾਚਲ ਪ੍ਰਦੇਸ਼ ਦੇ ਮਨਾਲੀ ਦੇ ਮਾਲ ਰੋਡ 'ਤੇ ਭਾਰੀ ਭੀੜ ਇਕੱਠੀ ਹੋਈ। ਲੋਕਾਂ ਨੇ ਪਟਾਕੇ ਚਲਾ ਕੇ ਧੂਮ ਧਾਮ ਨਾਲ ਨਵਾਂ ਸਾਲ ਮਨਾਇਆ।ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਦੇ ਨਕਸਲ ਪ੍ਰਭਾਵਿਤ ਇਲਾਕੇ ਵਿੱਚ ਸੀਆਰਪੀਐਫ ਦੀ 74ਵੀਂ ਬਟਾਲੀਅਨ ਦੇ ਜਵਾਨਾਂ ਨੇ ਵੀ ਨਵੇਂ ਸਾਲ ਦਾ ਜਸ਼ਨ ਮਨਾਇਆ। ਇੱਥੇ ਕਈ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਏ ਗਏ।