ਹੈਦਰਾਬਾਦ, 2 ਅਪ੍ਰੈਲ, ਦੇਸ਼ ਕਲਿੱਕ ਬਿਓਰੋ :
ਤੇਲੰਗਾਨਾ ਦੇ ਸਾਈਬਰਾਬਾਦ ਪੁਲਿਸ ਨੇ ਦੇਸ਼ ਦਾ ਸਭ ਤੋਂ ਵੱਡਾ ਡੇਟਾ ਚੋਰੀ ਰੈਕੇਟ ਦਾ ਪਰਦਾਫਾਸ ਕੀਤਾ ਹੈ। ਪੁਲਿਸ ਨੇ 24 ਸੂਬਿਆਂ ਅਤੇ 8 ਮਹਾਨਗਰਾਂ ਦੇ 66.9 ਕਰੋੜ ਵਿਅਕਤੀਆਂ ਅਤੇ ਨਿੱਜੀ ਸੰਗਠਨਾਂ ਦਾ ਨਿੱਜੀ ਤੇ ਗੁਪਤ ਡੇਟਾ ਚੋਰੀ ਕਰਨ, ਆਪਣੇ ਕੋਲ ਰੱਖਣ ਅਤੇ ਵੇਚਣ ਦੇ ਦੋਸ਼ ਵਿੱਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਬਾਯਜੂਸ ਅਤੇ ਵੇਦਾਤਾਂ ਸੰਗਠਨਾਂ ਦੇ ਵਿਦਿਆਰਥੀਆਂ ਨਾਲ ਸਬੰਧਤ ਡੇਟੇ ਤੋਂ ਇਲਾਵਾ, ਦੋਸ਼ੀ ਕੋਲ 8 ਮੇਟਰੋ ਸ਼ਹਿਰਾ ਵਿੱਚ ਫੈਲੇ 1.84 ਲੱਖ ਕੈਬ ਖਪਤਕਾਰਾਂ ਨਾਲ ਸਬੰਧਤ ਡੇਟਾ, 6 ਸ਼ਹਿਰਾਂ ਅਤੇ ਗੁਜਰਾਤ ਸੂਬੇ ਵਿੱਚ 4.5 ਲੱਖ ਤਨਖਾਹ ਲੈਣ ਵਾਲੇ ਕਰਮਚਾਰੀਆਂ ਦਾ ਡਾਟਾ ਸੀ। ਦੋਸ਼ੀ ਵਿਨੈ ਭਾਰਦਵਾਜ ਨੇ ਫਰੀਦਾਬਾਦ, ਹਰਿਆਣਾ ਵਿੱਚ ਇਕ ਦਫ਼ਤਰ ਬਣਾਇਆ ਸੀ ਅਤੇ ਆਮੇਰ ਸੋਹੇਲ ਅਤੇ ਮਦਨ ਗੋਪਾਲ ਨਾਲ ਡੇਟਾਬੇਸ ਇਕੱਠਾ ਕੀਤਾ ਸੀ।