50 ਤੋਂ ਵੱਧ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਬੁਝਾਉਣ ਵਿੱਚ ਲੱਗੀਆਂ, ਫੌਜ ਤੋਂ ਮੱਦਦ ਮੰਗੀ
ਲਖਨਊ,31 ਮਾਰਚ,ਦੇਸ਼ ਕਲਿਕ ਬਿਊਰੋ:
ਕਾਨਪੁਰ ਦੇ ਬਾਂਸਮੰਡੀ ਸਥਿਤ ਕੱਪੜਾ ਮਾਰਕੀਟ ਵਿੱਚ ਸ਼ਾਰਟ ਸਰਕਟ ਕਾਰਨ ਭਿਆਨਕ ਅੱਗ ਲੱਗ ਗਈ। ਏਆਰ ਟਾਵਰ ਨੂੰ ਲੱਗੀ ਅੱਗ ਨੇ ਕੁਝ ਹੀ ਸਮੇਂ ਵਿੱਚ ਪੂਰੀ ਕੱਪੜਾ ਮਾਰਕੀਟ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਜਿਸ ਕਾਰਨ ਏਆਰ ਟਾਵਰ, ਮਸੂਦ ਕੰਪਲੈਕਸ ਅਤੇ ਨਫੀਸ ਟਾਵਰ ਦੀਆਂ 500 ਤੋਂ ਵੱਧ ਦੁਕਾਨਾਂ ਸੜ ਕੇ ਸੁਆਹ ਹੋ ਗਈਆਂ। ਅੱਗ ਅਜੇ ਵੀ ਬਲ ਰਹੀ ਹੈ। ਕਾਨਪੁਰ,ਉਨਾਓ ਅਤੇ ਲਖਨਊ ਸਮੇਤ ਕਈ ਜ਼ਿਲ੍ਹਿਆਂ ਦੀਆਂ 50 ਤੋਂ ਵੱਧ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਬੁਝਾਉਣ ਵਿੱਚ ਲੱਗੀਆਂ ਹੋਈਆਂ ਹਨ। ਫੌਜ ਤੋਂ ਵੀ ਮਦਦ ਮੰਗੀ ਗਈ ਹੈ।ਰਾਤ ਡੇਢ ਵਜੇ ਦੇ ਕਰੀਬ ਹਮਰਾਜ ਕੰਪਲੈਕਸ ਕੱਪੜਾ ਮਾਰਕੀਟ ਬਾਂਸਮੰਡੀ ਸਥਿਤ ਏ.ਆਰ ਟਾਵਰ ਵਿੱਚ ਸ਼ਾਰਟ ਸਰਕਟ ਹੋਣ ਕਾਰਨ ਦੁਕਾਨਾਂ ਦੇ ਬਾਹਰ ਰੱਖੇ ਸਮਾਨ ਨੂੰ ਅੱਗ ਲੱਗ ਗਈ। ਤੇਜ਼ ਹਵਾਵਾਂ ਕਾਰਨ ਅੱਗ ਨੇ ਪਲਾਂ ਵਿੱਚ ਹੀ ਕਈ ਦੁਕਾਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਤੋਂ ਬਾਅਦ ਪੂਰਾ ਤਿੰਨ ਮੰਜ਼ਿਲਾ ਟਾਵਰ ਬਲਣ ਲੱਗਾ। ਇਸ ਤੋਂ ਬਾਅਦ ਅੱਗ ਨਾਲ ਲੱਗਦੇ ਮਸੂਦ ਟਾਵਰ ਅਤੇ ਫਿਰ ਮਸੂਦ ਕੰਪਲੈਕਸ-2 ਅਤੇ ਫਿਰ ਹਮਰਾਜ ਕੰਪਲੈਕਸ ਤੱਕ ਫੈਲ ਗਈ।ਕਾਨਪੁਰ, ਉਨਾਓ ਅਤੇ ਲਖਨਊ ਸਮੇਤ ਕਈ ਜ਼ਿਲ੍ਹਿਆਂ ਦੀਆਂ 50 ਤੋਂ ਵੱਧ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਬੁਝਾਉਣ ਵਿੱਚ ਲੱਗੀਆਂ ਹੋਈਆਂ ਹਨ। ਡੀਐਮ ਅਤੇ ਪੁਲਿਸ ਕਮਿਸ਼ਨਰ ਨੇ ਫੌਜ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਹੈ। ਹੁਣ ਅੱਗ ਬੁਝਾਉਣ ਲਈ ਮੌਕੇ 'ਤੇ ਫੌਜ ਬੁਲਾਈ ਜਾ ਰਹੀ ਹੈ। ਕਾਨਪੁਰ ਦੇ ਪੁਲਿਸ ਕਮਿਸ਼ਨਰ ਬੀਪੀ ਜੋਗਦੰਡ, ਸੰਯੁਕਤ ਪੁਲਿਸ ਕਮਿਸ਼ਨਰ ਆਨੰਦ ਪ੍ਰਕਾਸ਼ ਤਿਵਾੜੀ ਅਤੇ ਡੀਐਮ ਮੌਕੇ 'ਤੇ ਮੌਜੂਦ ਹਨ।