ਮੁੰਬਈ,30 ਮਾਰਚ,ਦੇਸ਼ ਕਲਿਕ ਬਿਊਰੋ:
ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੀ ਪਟੀਸ਼ਨ 'ਤੇ ਬੰਬੇ ਹਾਈ ਕੋਰਟ ਅੱਜ ਫੈਸਲਾ ਸੁਣਾਏਗੀ। ਇਹ ਸੰਮਨ ਹੇਠਲੀ ਅਦਾਲਤ ਨੇ ਇੱਕ ਪੱਤਰਕਾਰ ਨਾਲ ਕਥਿਤ ਦੁਰਵਿਵਹਾਰ ਨਾਲ ਸਬੰਧਤ ਇੱਕ ਮਾਮਲੇ ਵਿੱਚ ਜਾਰੀ ਕੀਤਾ ਸੀ। ਜਿਸ ਨੂੰ ਸਲਮਾਨ ਨੇ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ ਅਤੇ ਸੰਮਨ ਰੱਦ ਕਰਨ ਦੀ ਮੰਗ ਕੀਤੀ ਸੀ।ਅਸ਼ੋਕ ਪਾਂਡੇ ਨਾਮ ਦੇ ਇੱਕ ਪੱਤਰਕਾਰ ਨੇ ਦੋਸ਼ ਲਗਾਇਆ ਸੀ ਕਿ ਅਪ੍ਰੈਲ 2019 ਵਿੱਚ ਸਲਮਾਨ ਖਾਨ ਅਤੇ ਉਸਦੇ ਬਾਡੀਗਾਰਡ ਨਵਾਜ਼ ਸ਼ੇਖ ਨੇ ਉਸਦੇ ਨਾਲ ਦੁਰਵਿਵਹਾਰ ਕੀਤਾ ਸੀ ਅਤੇ ਕੁੱਟਮਾਰ ਕੀਤੀ ਸੀ। ਉਸ ਦਾ ਮੋਬਾਈਲ ਵੀ ਖੋਹ ਲਿਆ ਗਿਆ। ਇਸ ਤੋਂ ਬਾਅਦ ਪੱਤਰਕਾਰ ਨੇ ਮੁੰਬਈ ਦੇ ਅੰਧੇਰੀ ਸਥਿਤ ਮੈਜਿਸਟ੍ਰੇਟ ਕੋਰਟ 'ਚ ਸ਼ਿਕਾਇਤ ਦਰਜ ਕਰਵਾਈ ਅਤੇ ਦੋਵਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਸੀ।