ਦੇਹਰਾਦੂਨ ,26 ਮਾਰਚ, ਦੇਸ਼ ਕਲਿਕ ਬਿਊਰੋ:
ਉੱਤਰਾਖੰਡ ਦੇ ਉੱਤਰਕਾਸ਼ੀ 'ਚ ਸ਼ਨੀਵਾਰ ਰਾਤ ਅਸਮਾਨੀ ਬਿਜਲੀ ਡਿੱਗਣ ਕਾਰਨ 350 ਤੋਂ ਜ਼ਿਆਦਾ ਭੇਡਾਂ-ਬੱਕਰੀਆਂ ਦੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ਮੁਤਾਬਕ ਭਟਵਾੜੀ ਬਲਾਕ ਦੇ ਬਾਰਸੂ ਪਿੰਡ ਦੇ ਤਿੰਨ ਲੋਕ ਇੱਕ ਹਜ਼ਾਰ ਤੋਂ ਵੱਧ ਭੇਡਾਂ-ਬੱਕਰੀਆਂ ਨੂੰ ਰਿਸ਼ੀਕੇਸ਼ ਤੋਂ ਉੱਤਰਕਾਸ਼ੀ ਲੈ ਕੇ ਜਾ ਰਹੇ ਸਨ। ਰਾਤ ਨੂੰ ਉਹ ਡੂੰਡਾ ਤਹਿਸੀਲ ਦੇ ਖਾਟੂਖਾਲ ਨੇੜੇ ਪਹੁੰਚ ਗਏ। ਇਸ ਦੌਰਾਨ ਲਗਾਤਾਰ ਮੀਂਹ ਪੈ ਰਿਹਾ ਸੀ ਅਤੇ ਤੇਜ਼ ਹਨੇਰੀ ਆਈ। ਰਾਤ ਕਰੀਬ 9 ਵਜੇ ਅਸਮਾਨੀ ਬਿਜਲੀ ਡਿੱਗੀ ਅਤੇ ਇਸ ਦੀ ਲਪੇਟ ਵਿਚ ਆਉਣ ਕਾਰਨ 350 ਤੋਂ ਵੱਧ ਭੇਡਾਂ-ਬੱਕਰੀਆਂ ਦੀ ਮੌਤ ਹੋ ਗਈ।ਇਕੱਠੇ ਇੰਨੇ ਪਸ਼ੂਆਂ ਦੇ ਮਰਨ ਕਾਰਨ ਪਿੰਡ ਦੇ ਲੋਕ ਸਹਿਮ ਗਏ। ਉਨ੍ਹਾਂ ਨੇ ਘਟਨਾ ਦੀ ਸੂਚਨਾ ਭਟਵਾੜੀ ਬਲਾਕ ਦੀ ਮੁਖੀ ਵਿਨੀਤਾ ਰਾਵਤ ਨੂੰ ਦਿੱਤੀ। ਵਿਨੀਤਾ ਰਾਵਤ ਨੇ ਡੀਐਮ ਅਤੇ ਜ਼ਿਲ੍ਹਾ ਆਫ਼ਤ ਪ੍ਰਬੰਧਨ ਵਿਭਾਗ ਨੂੰ ਘਟਨਾ ਬਾਰੇ ਦੱਸਿਆ।ਪਿੰਡ ਵਾਸੀ ਜਗਮੋਹਨ ਰਾਵਤ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਕਦੇ ਵੀ ਬਿਜਲੀ ਡਿੱਗਣ ਨਾਲ ਇੰਨੇ ਪਸ਼ੂਆਂ ਦੀ ਮੌਤ ਨਹੀਂ ਹੋਈ।