ਮੁਜੱਫਰਨਗਰ, 2 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਪੰਜਾਬ ਵਿੱਚ ਚਾਦਰਾਂ ਅਤੇ ਫੁੱਲ ਵੇਚਣ ਦੇ ਬਹਾਨੇ ਵਾਰਦਾਤਾਂ ਨੂੰ ਅੰਜਾਮ ਦੇ ਚ ਵਾਲਾ ਬਦਮਾਸ ਪੁਲਿਸ ਨੇ ਮੁੱਕਾਬਲੇ ਦੌਰਾਨ ਢੇਰ ਕਰ ਦਿੱਤਾ। ਮੁਜ਼ੱਫਰਨਗਰ 'ਚ ਪੁਲਸ ਮੁਕਾਬਲੇ 'ਚ ਮਾਰੇ ਗਏ ਰਾਸ਼ਿਦ ਉਰਫ ਨੇ ਅਪਰਾਧ ਦੀ ਦੁਨੀਆ 'ਚ ਚਲਦੇ-ਫਿਰਦੇ ਬਦਮਾਸ਼ ਦੇ ਨਾਂ ਨਾਲ ਆਪਣੀ ਪਛਾਣ ਬਣਾਈ ਹੋਈ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਉਹ ਆਪਣੇ ਗਰੋਹ ਦੇ ਸਾਥੀਆਂ ਨਾਲ ਮਿਲ ਕੇ ਪੰਜਾਬ ਵਿੱਚ ਚਾਦਰਾਂ ਅਤੇ ਫੁੱਲ ਵੇਚਣ ਦੇ ਧੰਦੇ ਦੀ ਆੜ ਵਿੱਚ ਰੇਕੀ ਕਰਦਾ ਸੀ। ਫੁੱਲ ਵੇਚਣ ਦੇ ਬਹਾਨੇ ਹੀ ਉਸਨੇ ਸਾਬਕਾ ਕ੍ਰਿਕਟਰ ਸੁਰੇਸ਼ ਰੈਨਾ ਦੇ ਭੂਆ-ਫੁੱਫੜ ਦੇ ਪਰਿਵਾਰ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ ਸੀ।ਜਿਕਰਯੋਗ ਹੈ ਕਿ ਪੰਜਾਬ ਦੇ ਪਠਾਨਕੋਟ ਦੇ ਪਿੰਡ ਥਰਿਆਲ 'ਚ ਰਾਤ ਦੇ ਸਮੇਂ ਛੱਤ 'ਤੇ ਸੁੱਤੇ ਪਏ ਠੇਕੇਦਾਰ ਅਸ਼ੋਕ ਕੁਮਾਰ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਗੰਭੀਰ ਜ਼ਖਮੀ ਕਰਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ।ਸਾਬਕਾ ਕ੍ਰਿਕਟਰ ਸੁਰੇਸ਼ ਰੈਨਾ ਦੇ ਫੁੱਫੜ ਅਸ਼ੋਕ ਕੁਮਾਰ ਅਤੇ ਉਸਦੇ ਭਰਾ ਕੌਸ਼ਲ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ, ਜਦਕਿ ਭੂਆ ਆਸ਼ਾ ਨੇ ਹਸਪਤਾਲ 'ਚ ਦਮ ਤੋੜ ਦਿੱਤਾ ਸੀ। ਘਟਨਾ ਵਿੱਚ ਫੁੱਫੜ ਦੇ ਭਰਾ ਦੀ ਸੱਸ ਵੀ ਜ਼ਖ਼ਮੀ ਹੋ ਗਈ ਸੀ।