24 ਸੂਬਿਆਂ ਤੇ 8 ਮਹਾਨਗਰ ਵਾਸੀਆਂ ਦਾ GST, paytm, phonepe, zomato, netflix, amazon ਡਾਟਾ ਕੀਤਾ ਚੋਰੀ
ਸਰਕਾਰੀ ਕਰਮਚਾਰੀਆਂ, ਵਿਦਿਆਰਥੀਆਂ, ਪੈਨ ਕਾਰਡਾਂ, ਕ੍ਰੇਡਿਟ ਅਤੇ ਡੇਬਿਟ ਕਾਰਡਾਂ ਨੂੰ ਵੀ ਬਣਾਇਆ ਨਿਸ਼ਾਨਾ
ਹੈਦਰਾਬਾਦ, 2 ਅਪ੍ਰੈਲ, ਦੇਸ਼ ਕਲਿੱਕ ਬਿਓਰੋ :
ਤੇਲੰਗਾਨਾ ਦੇ ਸਾਈਬਰਾਬਾਦ ਪੁਲਿਸ ਨੇ ਦੇਸ਼ ਦਾ ਸਭ ਤੋਂ ਵੱਡਾ ਡਾਟਾ ਚੋਰੀ ਰੈਕੇਟ ਦਾ ਪਰਦਾਫਾਸ ਕੀਤਾ ਹੈ। ਪੁਲਿਸ ਨੇ 24 ਸੂਬਿਆਂ ਅਤੇ 8 ਮਹਾਨਗਰਾਂ ਦੇ 66.9 ਕਰੋੜ ਵਿਅਕਤੀਆਂ ਅਤੇ ਨਿੱਜੀ ਸੰਗਠਨਾਂ ਦਾ ਨਿੱਜੀ ਤੇ ਗੁਪਤ ਡਾਟਾ ਚੋਰੀ ਕਰਨ, ਆਪਣੇ ਕੋਲ ਰੱਖਣ ਅਤੇ ਵੇਚਣ ਦੇ ਦੋਸ਼ ਵਿੱਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਬਾਯਜੂਸ ਅਤੇ ਵੇਦਾਤਾਂ ਸੰਗਠਨਾਂ ਦੇ ਵਿਦਿਆਰਥੀਆਂ ਨਾਲ ਸਬੰਧਤ ਡਾਟੇ ਤੋਂ ਇਲਾਵਾ, ਦੋਸ਼ੀ ਕੋਲ 8 ਮੇਟਰੋ ਸ਼ਹਿਰਾ ਵਿੱਚ ਫੈਲੇ 1.84 ਲੱਖ ਕੈਬ ਖਪਤਕਾਰਾਂ ਨਾਲ ਸਬੰਧਤ ਡਾਟਾ, 6 ਸ਼ਹਿਰਾਂ ਅਤੇ ਗੁਜਰਾਤ ਸੂਬੇ ਵਿੱਚ 4.5 ਲੱਖ ਤਨਖਾਹ ਲੈਣ ਵਾਲੇ ਕਰਮਚਾਰੀਆਂ ਦਾ ਡਾਟਾ ਸੀ। ਦੋਸ਼ੀ ਵਿਨੈ ਭਾਰਦਵਾਜ ਨੇ ਫਰੀਦਾਬਾਦ, ਹਰਿਆਣਾ ਵਿੱਚ ਇਕ ਦਫ਼ਤਰ ਬਣਾਇਆ ਸੀ ਅਤੇ ਆਮੇਰ ਸੋਹੇਲ ਅਤੇ ਮਦਨ ਗੋਪਾਲ ਨਾਲ ਡੇਟਾਬੇਸ ਇਕੱਠਾ ਕੀਤਾ ਸੀ।
ਉਹ ਮੁਨਾਫੇ ਲਈ ਜਾਲਸਾਜ਼ਾਂ ਨੂੰ ਡੇਟਾ ਫਿਰ ਤੋਂ ਵੇਚਣ ਲਈ ਸੋਸ਼ਲ ਮੀਡੀਆ ਪਲੇਟਫਾਰਮ ਦਾ ਪ੍ਰਚਾਰ ਕਰਦਾ ਸੀ। ਪੁਲਿਸ ਨੇ ਕਿਹਾ ਕਿ ਦੋਸ਼ੀ ਕੋਲੋ ਜੀਐਸਟੀ, ਪੈਨ ਇੰਡੀਆ, ਆਰਟੀਓ ਪੈਨ ਇੰਡੀਆ, ਅਮੇਜੋਨ, ਨੇਟਫਿਲਕਸ, ਯੂਟਿਊਬ, ਪੇਟੀਐਮ, ਫੋਨਪੇ, ਬਿਗ ਬਾਸਕੇਟ, ਬੁਕ ਮਾਈ ਸ਼ੋਅ, ਇੰਸਟਾਗ੍ਰਾਮ, ਜੋਮੈਟੋ, ਪਾਲਿਸੀ ਬਾਜ਼ਾਰ, ਅਪਸਟਾਂਕਸ ਵਰਗੇ ਪ੍ਰਮੁੱਖ ਸੰਗਠਨਾਂ ਦੇ ਖਪਤਕਾਰਾਂ, ਗ੍ਰਾਹਕਾਂ ਦਾ ਡੇਟਾ ਵੀ ਹੈ।
ਦੋਸ਼ੀ ਵਿਅਕਤੀ 104 ਸ਼੍ਰੇਣੀਆਂ ਵਿੱਚ ਰਖੇ ਗਏ ਲਗਭਗ 66.9 ਕਰੋੜ ਵਿਅਕਤੀਆਂ ਅਤੇ ਸੰਗਠਨਾਂ ਦੇ ਵਿਅਕਤੀਗਤ ਅਤੇ ਗੁਪਤ ਡੇਟਾ ਵੇਚਦੇ ਹੋਏ ਪਾਇਆ ਗਿਆ। ਇਸ ਵਿੱਚ 44 ਸ਼੍ਰੇਣੀਆਂ ਵਿੱਚ ਬਣਾਏ ਗਏ 24ਸੂਬਿਆਂ 8 ਸ਼ਹਿਰਾਂ ਦੇ ਵਿਅਕਤੀ ਅਤੇ ਸੰਗਠਨਾਂ ਦੇ 51.9 ਕਰੋੜ ਲੋਕਾਂ ਦੇ ਡਾਟਾ ਸ਼ਾਮਲ ਹੈ।
ਦੋਸ਼ੀ ਕੋਲੋਂ ਮਹੱਤਵਪੂਰਣ ਡਾਟੇ ਵਿੱਚ ਰੱਖਿਆ ਕਰਮੀਆਂ, ਸਰਕਾਰੀ ਕਰਮਚਾਰੀਆਂ, ਪੈਨਕਾਰਡ ਧਾਰਕਾਂ, 9ਵੀਂ, 10ਵੀਂ, 11ਵੀਂ ਅਤੇ 12ਵੀਂ ਕਲਾਸ ਦੇ ਵਿਦਿਆਰਥੀਆਂ, ਸੀਨੀਅਰ ਨਗਰਿਕਾਂ, ਦਿੱਲੀ ਦੇ ਬਿਜਲੀ ਖਪਤਕਾਰਾਂ, ਡੀਮੈਟ ਖਾਤਾਧਾਰਕਾਂ, ਵੱਖ ਵੱਖ ਵਿਅਕਤੀਆਂ, ਨੀਟ ਵਿਦਿਆਰਥੀਆਂ, ਅਮੀਰ ਵਿਅਕਤੀਆਂ, ਬੀਮਾਧਾਰਕਾਂ, ਕ੍ਰੇਡਿਟ ਕਾਰਡ ਅਤੇ ਡੇਵਿਟ ਕਾਰਡ ਧਾਰਕਾਂ ਦਾ ਡਾਟਾ ਅਤੇ ਮੋਬਾਇਲ ਨੰਬਰ ਸ਼ਾਮਲ ਹਨ।
ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਦੋਸ਼ੀ ਵਿਅਕਤੀ ਫਰੀਦਾਬਾਦ, ਹਰਿਆਣਾ ਵਿੱਚ ਇਕ ਵੈਬਸਾਈਟ ਇੰਸਪਾਅਰਵੇਜ਼ ਰਾਹੀਂ ਕੰਮ ਰਿਹਾ ਸੀ ਅਤੇ ਕਲਾਊਡ ਡਰਾਈਵ ਲਿੰਕ ਰਾਹੀਂ ਗ੍ਰਾਹਕਾਂ ਨੂੰ ਡੇਟਾਬੇਸ ਵੇਚ ਰਿਹਾ ਸੀ।
(ਆਈਏਐਨਐਸ)