ਸ਼ਿਮਲਾ/19ਅਗਸਤ 2021,ਦੇਸ਼ ਕਲਿਕ ਬਿਊਰੋ :
ਸ਼ਿਮਲਾ ਦੇ ਠਿਯੋਗ ਤਹਿਤ ਪੈਣ ਵਾਲੇ ਲੀਲਪੁਲ਼ ਦੇ ਕੋਲ ਇਕ ਪਿਕਅਪ ਜੀਪ ਦੇ ਡੂੰਘੀ ਖਾਈ ‘ਚ ਡਿੱਗਣ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਹੈ। ਹਾਦਸੇ ’ਚ ਇਕ ਵਿਅਕਤੀ ਗੰਭੀਰ ਰੂਪ ਨਾਲ ਜ਼ਖ਼ਮੀ ਵੀ ਹੋਇਆ ਹੈ, ਜਿਸਨੂੰ ਇਲਾਜ ਲਈ ਠਿਯੋਗ ਹਸਪਤਾਲ ’ਚ ਭਰਤੀ ਕਰਵਾਇਆ ਪਰ ਇਥੋਂ ਉਸਨੂੰ ਆਈਜੀਐੱਮਸੀ ਹਸਪਤਾਲ ਰੈਫਰ ਕੀਤਾ ਗਿਆ ਹੈ।
ਪੁਲਿਸ ਤੋਂ ਪ੍ਰਾਪਤ ਸੂਚਨਾ ਅਨੁਸਾਰ ਹਾਦਸੇ ਦਾ ਸ਼ਿਕਾਰ ਹੋਈ ਪਿਕਅਪ ਜੀਪ ਸੇਬਾਂ ਨਾਲ ਲੱਦੀ ਸੀ। ਦੁਘਟਨਾ ’ਚ ਪਿਕਅਪ ਸਵਾਰ ਦੋ ਸਕੇ ਭਰਾਵਾਂ ਦੀ ਮੌਕੇ ’ਤੇ ਮੌਤ ਹੋ ਗਈ ਅਤੇ ਇਕ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਠਿਯੋਗ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜ਼ਖ਼ਮੀ ਨੂੰ ਖਾਈ ’ਚੋਂ ਬਾਹਰ ਕੱਢਿਆ।
ਪੁਲਿਸ ਅਨੁਸਾਰ ਬਲੈਰੋ ਪਿਕਅਪ ਜੀਪ ’ਚ ਦੋ ਸਕੇ ਭਰਾਵਾਂ ਸਮੇਤ 3 ਲੋਕ ਸਵਾਰ ਸਨ। ਉਹ ਪਿਕਅਪ ’ਚ ਸੇਬ ਲੱਦ ਕੇ ਚੌਪਾਲ ਤੋਂ ਫਲ਼ ਮੰਡੀ ਸ਼ਿਮਲਾ ਵੱਲ ਜਾ ਰਹੇ ਸਨ। ਤੜਕੇ ਕਰੀਬ 3.00 ਵਜੇ ਲੀਲਪੁਲ਼ ’ਚ ਪੈਟਰੋਲ ਪੰਪ ਕੋਲ ਪਿਕਅਪ ਡੂੰਘੀ ਖਾਈ ’ਚ ਡਿੱਗ ਗਈ