ਸ਼ਿਮਲਾ,18 ਜਨਵਰੀ,ਦੇਸ਼ ਕਲਿਕ ਬਿਊਰੋ:
ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਅੱਜ ਹਿਮਾਚਲ ਪ੍ਰਦੇਸ਼ ਦੇ ਘਾਟੋਟਾ ਤੋਂ ਸ਼ੁਰੂ ਹੋਈ।ਕੰਨਿਆਕੁਮਾਰੀ ਤੋਂ ਸ਼ੁਰੂ ਹੋਈ ਯਾਤਰਾ ਦੇ 124ਵੇਂ ਦਿਨ ਰਾਹੁਲ ਗਾਂਧੀ ਦੇਵਭੂਮੀ ਹਿਮਾਚਲ 'ਚ 24 ਕਿਲੋਮੀਟਰ ਪੈਦਲ ਚੱਲ ਰਹੇ ਹਨ। ਇਸ ਯਾਤਰਾ ਵਿੱਚ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ, ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ, ਮੰਤਰੀਆਂ ਅਤੇ ਕਾਂਗਰਸੀ ਵਿਧਾਇਕਾਂ ਸਮੇਤ ਕਰੀਬ 15 ਹਜ਼ਾਰ ਵਰਕਰ ਹਿੱਸਾ ਲੈ ਰਹੇ ਹਨ। ਸ਼ਾਮ ਨੂੰ ਰਾਹੁਲ ਗਾਂਧੀ ਜਨ ਸਭਾ ਵੀ ਕਰਨਗੇ।ਇਸ ਦੌਰਾਨ ਰਾਹੁਲ ਗਾਂਧੀ ਕਾਠਗੜ੍ਹ ਮੰਦਰ 'ਚ ਪੂਜਾ ਅਰਚਨਾ ਕਰਨਗੇ। ਦੁਪਹਿਰ 1 ਵਜੇ ਦੇ ਕਰੀਬ ਬਾਈ ਇੰਦੋਰੀਆ ਵਿਖੇ ਲੰਚ ਕਰਨਗੇ। ਇਸ ਤੋਂ ਬਾਅਦ ਇਹ ਯਾਤਰਾ ਇੰਦੌਰਾ ਤੋਂ ਹੁੰਦੇ ਹੋਏ ਸ਼ਾਮ 4:00 ਵਜੇ ਮਲੋਟ ਪਹੁੰਚੇਗੀ। ਰਾਹੁਲ ਗਾਂਧੀ ਇੱਥੇ ਸ਼ਾਮ 5:30 ਵਜੇ ਤੱਕ ਜਨ ਸਭਾ ਨੂੰ ਸੰਬੋਧਨ ਕਰਨਗੇ। ਇਸ ਤੋਂ ਬਾਅਦ ਇਹ ਯਾਤਰਾ ਮਲੋਟ ਦੇ ਰਸਤੇ ਪਠਾਨਕੋਟ ਲਈ ਰਵਾਨਾ ਹੋਵੇਗੀ। ਪਠਾਨਕੋਟ ਤੋਂ ਯਾਤਰਾ ਜੰਮੂ-ਕਸ਼ਮੀਰ ਵਿੱਚ ਪ੍ਰਵੇਸ਼ ਕਰੇਗੀ।