ਸ਼ਿਮਲਾ:17 ਜੁਲਾਈ (ਦੇਸ਼ ਕਲਿਕ ਬਿਊਰੋ)
ਹਿਮਾਚਲ ਪ੍ਰਦੇਸ਼ ਪੁਲਿਸ ਹੁਣ ਰਾਜ ਦੀ ਸਰਹੱਦ ਵਿੱਚ ਦਾਖਲ ਹੋਣ ਤੋਂ ਪਹਿਲਾਂ ਸੈਲਾਨੀਆਂ ਦੇ ਵਾਹਨਾਂ ਦੀ ਜਾਂਚ ਕਰੇਗੀ।
ਡੀਜੀਪੀ ਸੰਜੇ ਕੁੰਡੂ ਨੇ ਸੈਲਾਨੀਆਂ ਵਲੋਂ ਹੜਕੰਪ ਮਚਾਉਣ ਅਤੇ ਲਾਠੀਆਂ ਅਤੇ ਤਲਵਾਰਾਂ ਨਾਲ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲਿਆਂ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੂੰ ਇਹ ਹਦਾਇਤਾਂ ਜਾਰੀ ਕੀਤੀਆਂ ਹਨ।
ਉਨਾਂ ਅਨੁਸਾਰ ਜੇ ਜਾਂਚ ਚੌਕੀਆਂ 'ਤੇ ਤਾਇਨਾਤ ਅਧਿਕਾਰੀ ਕਿਸੇ ਨੂੰ ਸ਼ੱਕੀ ਮੰਨਦੇ ਹਨ ਤਾਂ ਉਸ ਨੂੰ ਬਿਨਾਂ ਉਸ ਦੀ ਜਾਂਚ ਕੀਤੇ ਰਾਜ ਵਿਚ ਦਾਖਲ ਹੋਣ ਦੀ ਆਗਿਆ ਨਾ ਦੇਣ ।
ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਪੁਲਿਸ ਹੈੱਡਕੁਆਰਟਰ ਨੇ ਸਖਤ ਨਿਰਦੇਸ਼ ਜਾਰੀ ਕੀਤੇ ਹਨ।
ਸ੍ਰੀ ਕੁੰਡੂ ਨੇ ਦੱਸਿਆ ਕਿ ਜ਼ਿਲ੍ਹਿਆਂ 'ਚ ਚੈਕਿੰਗ ਲਈ ਵਾਧੂ ਪੁਲਿਸ ਜਵਾਨ ਵੀ ਤਾਇਨਾਤ ਕੀਤੇ ਜਾਣਗੇ।