ਸ਼ਿਮਲਾ : 12 ਜੁਲਾਈ (ਦੇਸ਼ ਕਲਿੱਕ ਬਿਓਰੋ)
ਹਿਮਾਚਲ ਦੇ ਧਰਮਸ਼ਾਲਾ ਵਿੱਚ ਬੱਦਲ ਫਟਣ ਨਾਲ ਦਹਿਸ਼ਤ ਦਾ ਮਹੌਲ ਬਣ ਗਿਆ ਹੈ। ਮੌਨਸੂਨ ਦੀ ਭਾਰੀ ਬਾਰਿਸ਼ ਨਾਲ ਸੈਰ ਸਪਾਟਾ ਖੇਤਰ ਭਾਗਸੂ ਵਿੱਚ ਅੱਜ ਸਵੇਰੇ ਬੱਦਲ ਫਟਣ ਨਾਲ ਅਚਾਨਕ ਹੜ੍ਹ ਆ ਗਿਆ। ਕੁਝ ਮਿੰਟਾਂ ਵਿੱਚ ਹੀ ਛੋਟੇ ਜਿਹੇ ਨਾਲੇ ਨੇ ਉਛਲਦੀ ਨਦੀ ਦਾ ਰੂਪ ਧਾਰਨ ਕਰ ਲਿਆ।(MOREPIC1)
ਹੜ੍ਹ ਦੇ ਕਾਰਨ ਭਾਗਸੂ ਦਾ ਨਾਲਾ ਓਵਰਫਲੋ ਹੋ ਗਿਆ ਅਤੇ ਪਾਣੀ ਦਾ ਵਹਾਅ ਆਪਣੇ ਨਾਲ ਕਈ ਲਗਜ਼ਰੀ ਗ਼ਡੀਆਂ ਵੀ ਵਹਾ ਕੇ ਲੈ ਗਿਆ। ਇਸ ਨਾਲੇ ਦੇ ਨਾਲ ਦੋਵੇਂ ਪਾਸੇ ਕਈ ਹੋਟਲ ਵੀ ਲਗਦੇ ਹਨ, ਬੱਦਲ ਫਟਣ ਨਾਲ ਇਨ੍ਹਾਂ ਹੋਟਲਾਂ ਨੂੰ ਵੀ ਨੁਕਸਾਨ ਹੋਇਆ ਹੈ।