ਸ਼ਿਮਲਾ,8 ਜਨਵਰੀ,ਦੇਸ਼ ਕਲਿਕ ਬਿਊਰੋ:
ਹਿਮਾਚਲ ਪ੍ਰਦੇਸ਼ ਵਿੱਚ ਨਵੀਂ ਸਰਕਾਰ ਦੇ ਗਠਨ ਦੇ ਇੱਕ ਮਹੀਨੇ ਬਾਅਦ ਅੱਜ ਸੁਖਵਿੰਦਰ ਸਿੰਘ ਸੁੱਖੂ ਦੇ ਮੰਤਰੀ ਮੰਡਲ ਦਾ ਵਿਸਥਾਰ ਕੀਤਾ ਗਿਆ ਹੈ। 7 ਵਿਧਾਇਕਾਂ ਨੂੰ ਮੰਤਰੀ ਬਣਾਇਆ ਗਿਆ ਹੈ। ਉਨ੍ਹਾਂ ਨੂੰ ਅੱਜ ਸਵੇਰੇ ਰਾਜ ਭਵਨ ਵਿਖੇ ਅਹੁਦੇ ਅਤੇ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ ਗਈ। ਸੋਲਨ ਤੋਂ ਵਿਧਾਇਕ ਧਨੀ ਰਾਮ ਸ਼ਾਂਡਿਲ, ਸਿਰਮੌਰ ਦੇ ਸ਼ਿਲਾਈ ਤੋਂ ਛੇ ਵਾਰ ਵਿਧਾਇਕ ਰਹੇ ਹਰਸ਼ਵਰਧਨ ਚੌਹਾਨ, ਕਿਨੌਰ ਤੋਂ ਵਿਧਾਇਕ ਜਗਤ ਸਿੰਘ ਨੇਗੀ, ਸ਼ਿਮਲਾ ਦਿਹਾਤੀ ਤੋਂ ਵਿਧਾਇਕ ਵਿਕਰਮਾਦਿੱਤਿਆ ਸਿੰਘ ਨੇ ਅੱਜ ਮੰਤਰੀ ਵਜੋਂ ਸਹੁੰ ਚੁੱਕੀ।ਇਨ੍ਹਾਂ ਤੋਂ ਇਲਾਵਾ ਕਾਂਗੜਾ ਦੇ ਜਵਾਲੀ ਤੋਂ ਚੰਦਰ ਕੁਮਾਰ, ਕੁਸੁਮਪੱਟੀ ਤੋਂ ਵਿਧਾਇਕ ਅਨਿਰੁਧ ਸਿੰਘ ਅਤੇ ਜੁਬਲ-ਕੋਟਖਾਈ ਤੋਂ ਚਾਰ ਵਾਰ ਵਿਧਾਇਕ ਰਹੇ ਰੋਹਿਤ ਠਾਕੁਰ ਨੂੰ ਵੀ ਮੰਤਰੀ ਵਜੋਂ ਸਹੁੰ ਚੁੱਕੀ। ਇਸ ਦੇ ਨਾਲ ਹੀ 3 ਅਹੁਦੇ ਖਾਲੀ ਹਨ, ਜਿਨ੍ਹਾਂ ਦਾ ਜਲਦੀ ਹੀ ਵਿਸਥਾਰ ਕੀਤਾ ਜਾਵੇਗਾ।