ਸ਼ਿਮਲਾ,9 ਨਵੰਬਰ,ਦੇਸ਼ ਕਲਿਕ ਬਿਊਰੋ:
ਮੰਡੀ, ਸ਼ਿਮਲਾ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਬੁੱਧਵਾਰ ਨੂੰ ਕਾਂਗੜਾ ਅਤੇ ਹਮੀਰਪੁਰ ਸੰਸਦੀ ਹਲਕਿਆਂ 'ਚ ਚੋਣ ਪ੍ਰਚਾਰ ਕਰਨਗੇ। ਉਹ ਬੁੱਧਵਾਰ ਨੂੰ ਹਮੀਰਪੁਰ ਦੇ ਸੁਜਾਨਪੁਰ ਅਤੇ ਕਾਂਗੜਾ ਦੇ ਚੰਬੀ ਵਿੱਚ ਇੱਕ-ਇੱਕ ਰੈਲੀ ਕਰਨਗੇ।ਹਿਮਾਚਲ ਪ੍ਰਦੇਸ਼ ਵਿੱਚ ਚੋਣ ਪ੍ਰਚਾਰ 10 ਨਵੰਬਰ ਦੀ ਸ਼ਾਮ ਨੂੰ ਸਮਾਪਤ ਹੋਵੇਗਾ। ਇਸ ਤੋਂ ਬਾਅਦ ਜਨਤਕ ਮੀਟਿੰਗਾਂ ਅਤੇ ਹੋਰ ਮੁਹਿੰਮਾਂ ਬੰਦ ਹੋ ਜਾਣਗੀਆਂ। ਘਰ-ਘਰ ਪ੍ਰਚਾਰ ਹੀ ਹੋਵੇਗਾ।ਭਾਜਪਾ ਦੇ ਸਟਾਰ ਪ੍ਰਚਾਰਕ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਮੰਗਲਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੇ ਪਾਲਮਪੁਰ ਅਤੇ ਕੁੱਲੂ ਦੇ ਐਨੀ ਵਿੱਚ ਚੋਣ ਪ੍ਰਚਾਰ ਸਭਾਵਾਂ ਕੀਤੀਆਂ। ਉਨ੍ਹਾਂ ਕਿਹਾ ਕਿ ਅੱਜ ਭਾਰਤ ਦੁਨੀਆ ਦਾ ਮੋਹਰੀ ਦੇਸ਼ ਬਣ ਗਿਆ ਹੈ, ਨਾ ਕਿ ਪਛੜਿਆ ਹੋਇਆ ਦੇਸ਼। ਵਿਸ਼ਵ ਪੱਧਰ 'ਤੇ ਭਾਰਤ ਦੀਆਂ ਸਰਹੱਦਾਂ ਮਜ਼ਬੂਤ ਹੋਈਆਂ ਹਨ। ਹੁਣ ਕੋਈ ਟੇਢੀ ਅੱਖ ਨਾਲ ਨਹੀਂ ਦੇਖ ਸਕਦਾ।