ਸ਼ਿਮਲਾ/5 ਮਈ/ਦੇਸ਼ ਕਲਿਕ ਬਿਊਰੋ:
ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲ੍ਹੇ ਦੇ ਰੋਹੜੂ ਕਸਬੇ ਨੇੜਲੇ ਪਿੰਡ ਚੁਪਾਡੀ ਵਿਖੇ ਇੱਕ ਸੜਕ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਮ੍ਰਿਤਕ ਪਿੰਡ ਭੋਲਾਦ ਦੇ ਵਸਨੀਕ ਦੱਸੇ ਜਾਂਦੇ ਹਨ, ਜੋ ਪਿੰਡ ਸੋਮਾਲੀ ਵਿੱਚ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋ ਕੇ ਵਾਪਸ ਪਰਤ ਰਹੇ ਸਨ। ਰਸਤੇ 'ਚ ਚੁਪਾਡੀ ਨੇੜੇ ਉਨ੍ਹਾਂ ਦੀ ਟਾਟਾ ਪੰਚ ਕਾਰ ਸੜਕ ਤੋਂ ਹੇਠਾਂ ਡਿੱਗ ਗਈ।ਬੁੱਧਵਾਰ ਦੇਰ ਰਾਤ ਵਾਪਰੇ ਇਸ ਹਾਦਸੇ ਦਾ ਪਤਾ ਅੱਜ ਵੀਰਵਾਰ ਸਵੇਰੇ ਉਸ ਸਮੇਂ ਲੱਗਾ ਜਦੋਂ ਪਿੰਡ ਦੀ ਇੱਕ ਔਰਤ ਜੋ ਕਿ ਖੇਤਾਂ ਵਿੱਚ ਚਾਰਾ ਲੈਣ ਜਾ ਰਹੀ ਸੀ, ਨੇ ਹਾਦਸਾਗ੍ਰਸਤ ਵਾਹਨ ਨੂੰ ਦੇਖਿਆ। ਉਸ ਨੇ ਹਾਦਸੇ ਬਾਰੇ ਪਿੰਡ ਵਾਸੀਆਂ ਨੂੰ ਸੂਚਿਤ ਕੀਤਾ। ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ। ਜਦੋਂ ਪਿੰਡ ਵਾਸੀ ਮੌਕੇ 'ਤੇ ਪਹੁੰਚੇ ਤਾਂ ਹਾਦਸੇ ਦਾ ਸ਼ਿਕਾਰ ਹੋਏ ਚਾਰੇ ਵਿਅਕਤੀ ਮਰਿਤਕ ਪਾਏ ਗਏ।ਡੀਐਸਪੀ ਰੋਹੜੂ ਚਮਨ ਲਾਲ ਨੇ ਹਾਦਸੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ।