ਸ਼ਿਮਲਾ: 2 ਨਵੰਬਰ, ਦੇਸ਼ ਕਲਿੱਕ ਬਿਓਰੋ
ਹਿਮਾਚਲ ਪ੍ਰਦੇਸ਼ ਦੀ ਮੰਡੀ ਸੰਸਦੀ ਸੀਟ 'ਤੇ ਕਾਰਗਿਲ ਜੰਗ ਦੇ ਹੀਰੋ ਬ੍ਰਿਗੇਡੀਅਰ (ਸੇਵਾਮੁਕਤ) ਅਤੇ ਭਾਜਪਾ ਦੇ ਖੁਸ਼ਹਾਲ ਠਾਕੁਰ ਆਪਣੇ ਨਜ਼ਦੀਕੀ ਵਿਰੋਧੀ ਕਾਂਗਰਸ ਦੀ ਪ੍ਰਤਿਭਾ ਸਿੰਘ ਤੋਂ 4,500 ਤੋਂ ਵੱਧ ਵੋਟਾਂ ਨਾਲ ਪਿੱਛੇ ਹਨ। ਵੋਟਾਂ ਦੀ ਗਿਣਤੀ ਦੇ ਸ਼ੁਰੂਆਤੀ ਰੁਝਾਨਾਂ ਤੋਂ ਪਤਾ ਚੱਲਦਾ ਹੈ ਕਿ ਵਿਰੋਧੀ ਧਿਰ ਕਾਂਗਰਸ ਤਿੰਨ ਵਿਧਾਨ ਸਭਾ ਹਲਕਿਆਂ ਵਿੱਚੋਂ ਦੋ ਵਿੱਚ ਅੱਗੇ ਹੈ।
ਪ੍ਰਤਿਭਾ ਸਿੰਘ ਮਰਹੂਮ ਮੁੱਖ ਮੰਤਰੀ ਵੀਰਭੱਦਰ ਸਿੰਘ ਦੀ ਵਿਧਵਾ ਹੈ। ਹਿਮਾਚਲ ਪ੍ਰਦੇਸ਼ ਦੀ ਮੰਡੀ ਲੋਕ ਸਭਾ ਅਤੇ ਤਿੰਨ ਵਿਧਾਨ ਸਭਾ ਸੀਟਾਂ ਫਤਿਹਪੁਰ, ਅਰਕੀ ਅਤੇ ਜੁਬਲ-ਕੋਟਖਾਈ ਦੀਆਂ ਹਾਲ ਹੀ ਵਿੱਚ ਹੋਈਆਂ ਜ਼ਿਮਨੀ ਚੋਣਾਂ ਲਈ ਵੋਟਾਂ ਦੀ ਗਿਣਤੀ ਸਖ਼ਤ ਸੁਰੱਖਿਆ ਵਿਚਕਾਰ ਜਾਰੀ ਹੈ। ਸੂਬੇ ਦੀ ਸੱਤਾਧਾਰੀ ਭਾਜਪਾ ਫਤਿਹਪੁਰ ਅਤੇ ਜੁਬਲ-ਕੋਟਖਾਈ ਸੀਟਾਂ 'ਤੇ ਪਿੱਛੇ ਚੱਲ ਰਹੀ ਹੈ। ਬਾਅਦ ਵਾਲੀ ਸੀਟ 'ਤੇ ਮੁੱਖ ਮੁਕਾਬਲਾ ਭਾਜਪਾ ਦੇ ਬਾਗੀ ਅਤੇ ਆਜ਼ਾਦ ਉਮੀਦਵਾਰ ਚੇਤਨ ਬਰਗਾਟਾ ਅਤੇ ਕਾਂਗਰਸ ਦੇ ਰੋਹਿਤ ਠਾਕੁਰ ਵਿਚਕਾਰ ਹੈ। ਭਾਜਪਾ ਉਮੀਦਵਾਰ ਨੀਲਮ ਸਾਰੇਕ ਵੱਡੇ ਫਰਕ ਨਾਲ ਪਿੱਛੇ ਚੱਲ ਰਹੇ ਹਨ।
ਬ੍ਰਗਾਟਾ ਸਾਬਕਾ ਬਾਗਬਾਨੀ ਮੰਤਰੀ ਮਰਹੂਮ ਨਰਿੰਦਰ ਬ੍ਰਗਾਟਾ ਦੇ ਪੁੱਤਰ ਹਨ।
ਬਾਕੀ ਸੀਟਾਂ 'ਤੇ ਮੁੱਖ ਮੁਕਾਬਲਾ ਭਾਜਪਾ ਅਤੇ ਕਾਂਗਰਸ ਵਿਚਾਲੇ ਹੈ।