30 ਜੂਨ 2000 ਨੂੰ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਨੇ ਅਮਰੀਕਾ ਵਿਚ ਡਿਜੀਟਲ ਦਸਤਖਤਾਂ ਨੂੰ ਕਾਨੂੰਨੀ ਮਾਨਤਾ ਦਿੱਤੀ ਸੀ
ਚੰਡੀਗੜ੍ਹ, 30 ਜੂਨ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆ ਵਿਚ 30 ਜੂਨ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿਚ ਸਦਾ ਲਈ ਦਰਜ ਹੋ ਗਈਆਂ ਹਨ।ਅੱਜ ਜਾਣਦੇ ਹਾਂ 30 ਜੂਨ ਦੇ ਇਤਿਹਾਸ ਬਾਰੇ :-
* ਮੁਹੰਮਦ ਮੋਰਸੀ 30 ਜੂਨ 2012 ਨੂੰ ਮਿਸਰ ਦੇ ਰਾਸ਼ਟਰਪਤੀ ਬਣੇ ਸਨ।
* ਅੱਜ ਦੇ ਦਿਨ 2005 ਵਿੱਚ ਬ੍ਰਾਜ਼ੀਲ ਨੇ ਕਨਫੈਡਰੇਸ਼ਨ ਫੁੱਟਬਾਲ ਕੱਪ ਜਿੱਤਿਆ ਸੀ।
* ਅੱਜ ਦੇ ਦਿਨ 2005 ਵਿੱਚ ਸਪੇਨ ਨੇ ਸਮਲਿੰਗੀ ਵਿਆਹ ਨੂੰ ਕਾਨੂੰਨੀ ਮਾਨਤਾ ਦਿੱਤੀ ਸੀ।
* 30 ਜੂਨ 2000 ਨੂੰ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਨੇ ਅਮਰੀਕਾ ਵਿਚ ਡਿਜੀਟਲ ਦਸਤਖਤਾਂ ਨੂੰ ਕਾਨੂੰਨੀ ਮਾਨਤਾ ਦਿੱਤੀ ਸੀ।
* ਅੱਜ ਦੇ ਦਿਨ 1997 ਵਿੱਚ ਹਾਂਗਕਾਂਗ ਵਿੱਚ ਬ੍ਰਿਟਿਸ਼ ਸ਼ਾਸਨ ਦਾ ਅੰਤ ਹੋਇਆ ਸੀ।
* 1960 ਵਿਚ 30 ਜੂਨ ਨੂੰ ਅਮਰੀਕਾ ਨੇ ਕਿਊਬਾ ਤੋਂ ਚੀਨੀ ਦੀ ਦਰਾਮਦ ਬੰਦ ਕਰਨ ਦਾ ਫੈਸਲਾ ਕੀਤਾ ਸੀ।
* ਅੱਜ ਦੇ ਦਿਨ 1938 ਵਿੱਚ, ਕਾਰਟੂਨ ਸੁਪਰਮੈਨ ਪਹਿਲੀ ਵਾਰ ਕਾਮਿਕ ਵਿੱਚ ਨਜਰ ਆਇਆ ਸੀ।
* 1894 ਵਿਚ 30 ਜੂਨ ਨੂੰ ਲੰਡਨ ਵਿਚ ਟਾਵਰ ਬ੍ਰਿਜ ਖੋਲ੍ਹਿਆ ਗਿਆ ਸੀ।
* ਅੱਜ ਦੇ ਦਿਨ 1894 ਵਿਚ ਪੈਰਿਸ ਦੇ ਸੋਲਬੋਨ ਵਿਚ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੀ ਸਥਾਪਨਾ ਹੋਈ ਸੀ।
* ਸਰਬੀਆ ਨੇ 30 ਜੂਨ 1876 ਨੂੰ ਤੁਰਕੀ ਵਿਰੁੱਧ ਜੰਗ ਦਾ ਐਲਾਨ ਕੀਤਾ ਸੀ।
* ਅੱਜ ਦੇ ਦਿਨ 1868 ਵਿੱਚ, ਕ੍ਰਿਸਟੋਫਰ ਸਕਲਸ ਨੂੰ ਟਾਈਪਰਾਈਟਰ ਲਈ ਪੇਟੈਂਟ ਅਧਿਕਾਰ ਪ੍ਰਾਪਤ ਹੋਏ ਸਨ।
* 1294 ਵਿਚ 30 ਜੂਨ ਨੂੰ ਸਵਿਟਜ਼ਰਲੈਂਡ ਦੇ ਬਰਨ ਸੂਬੇ ਵਿਚੋਂ ਯਹੂਦੀਆਂ ਨੂੰ ਕੱਢ ਦਿੱਤਾ ਗਿਆ ਸੀ।
* ਅੱਜ ਦੇ ਦਿਨ 1903 ਵਿੱਚ ਭਾਰਤੀ ਸਿਆਸਤਦਾਨ ਅਤੇ ਲੋਕ ਸਭਾ ਮੈਂਬਰ ਮੁਕੁਟ ਬਿਹਾਰੀ ਲਾਲ ਭਾਰਗਵ ਦਾ ਜਨਮ ਹੋਇਆ ਸੀ।
* ਭਾਰਤੀ ਸਾਹਿਤਕਾਰ ਨਾਗਾਰਜੁਨ ਦਾ ਜਨਮ 30 ਜੂਨ 1911 ਨੂੰ ਹੋਇਆ ਸੀ।
* ਅੱਜ ਦੇ ਦਿਨ 1934 ਵਿੱਚ ਭਾਰਤ ਦੇ ਪ੍ਰਸਿੱਧ ਵਿਗਿਆਨੀ ਸੀ.ਐਨ. ਆਰ. ਰਾਓ ਦਾ ਜਨਮ ਹੋਇਆ ਸੀ।
* ਅੱਜ ਦੇ ਦਿਨ 1966 ਵਿੱਚ 30 ਜੂਨ ਨੂੰ ਅਮਰੀਕਾ ਵਿੱਚ ਮੁੱਕੇਬਾਜ਼ ਅਤੇ ਅਦਾਕਾਰ ਮਾਈਕ ਟਾਇਸਨ ਦਾ ਜਨਮ ਹੋਇਆ ਸੀ।
* ਅੱਜ ਦੇ ਦਿਨ 2003 'ਚ 4 ਆਸਕਰ ਐਵਾਰਡ ਜੇਤੂ ਅਦਾਕਾਰਾ ਕੈਥਰੀਨ ਹੈਪਬਰਨ ਦੀ ਮੌਤ ਹੋ ਗਈ ਸੀ।
* ਅੱਜ ਦੇ ਦਿਨ 1914 ਵਿੱਚ ਮਹਾਨ ਆਜ਼ਾਦੀ ਘੁਲਾਟੀਏ ਦਾਦਾਭਾਈ ਨੌਰੋਜੀ ਦਾ ਦਿਹਾਂਤ ਹੋਇਆ ਸੀ।