ਕਿਹਾ ਭਾਰਤ ਦੌਰੇ 'ਤੇ ਸਿਰਫ ਚਾਰ ਦਿਨਾਂ ‘ਚ 40 ਲੱਖ ਰੁਪਏ ਦਾ ਖਾਣਾ ਖਾਧਾ
ਸਿਓਲ, 19 ਜੂਨ, ਦੇਸ਼ ਕਲਿਕ ਬਿਊਰੋ :
ਦੱਖਣੀ ਕੋਰੀਆ ਦੇ ਸਾਬਕਾ ਰਾਸ਼ਟਰਪਤੀ ਮੂਨ ਜੇ-ਇਨ ਦੀ ਪਤਨੀ ਕਿਮ ਜੁੰਗ-ਸੁਕ ਨੇ ਸੋਮਵਾਰ ਨੂੰ ਸੱਤਾਧਾਰੀ ਪਾਰਟੀ ਦੇ ਸੰਸਦ ਮੈਂਬਰ ਵਿਰੁੱਧ ਗਲਤ ਜਾਣਕਾਰੀ ਫੈਲਾਉਣ ਅਤੇ ਮਾਣਹਾਨੀ ਦਾ ਮਾਮਲਾ ਦਰਜ ਕਰਵਾਇਆ ਹੈ।
ਦੱਖਣ ਕੋਰੀਆਈ ਨਿਊਜ਼ ਦਿ ਕੋਰੀਅਨ ਟਾਈਮਜ਼ ਦੀ ਰਿਪੋਰਟ ਦੇ ਮੁਤਾਬਕ, ਪੀਪੀਪੀ ਪਾਰਟੀ ਦੇ ਸੰਸਦ ਮੈਂਬਰ ਬਾਏ ਨੇ ਪਿਛਲੇ ਮਹੀਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਸਾਬਕਾ ਰਾਸ਼ਟਰਪਤੀ ਦੀ ਪਤਨੀ ਉੱਤੇ ਇਹ ਦੋਸ਼ ਲਗਾਏ ਸਨ। ਉਸਨੇ ਦਾਅਵਾ ਕੀਤਾ ਸੀ ਕਿ ਜੁੰਗ-ਸੁਕ ਨੇ 2018 ਵਿੱਚ ਆਪਣੀ ਭਾਰਤ ਫੇਰੀ ਦੌਰਾਨ ਅਯਾਸ਼ੀ ਕੀਤੀ ਸੀ ਅਤੇ ਟੈਕਸਦਾਤਾਵਾਂ ਦੇ ਪੈਸੇ ਦੀ ਦੁਰਵਰਤੋਂ ਕੀਤੀ ਸੀ।
ਸਸੰਦ ਬਾਈ ਨੇ ਦਾਅਵਾ ਕੀਤਾ ਸੀ ਕਿ ਜੰਗ-ਸੁਕ 6 ਸਾਲ ਪਹਿਲਾਂ ਭਾਰਤ ਦੌਰੇ 'ਤੇ ਗਈ ਸੀ, ਜਿੱਥੇ ਉਸਨੇ ਚਾਰ ਦਿਨਾਂ ਵਿੱਚ 230 ਮਿਲੀਅਨ ਵਾਨ (ਲਗਭਗ 1.40 ਕਰੋੜ ਰੁਪਏ) ਖਰਚ ਕੀਤੇ ਸਨ। ਉਨ੍ਹਾਂ ਕਿਹਾ ਕਿ ਕਿਮ ਅਤੇ ਉਨ੍ਹਾਂ ਦੇ ਵਫ਼ਦ ਨੇ ਸਿਰਫ਼ ਖਾਣੇ 'ਤੇ 62 ਮਿਲੀਅਨ ਵਾਨ (40 ਲੱਖ ਭਾਰਤੀ ਰੁਪਏ) ਖਰਚ ਕੀਤੇ ਹਨ।