ਤੇਲ ਅਵੀਬ, 16 ਜੂਨ, ਦੇਸ਼ ਕਲਿਕ ਬਿਊਰੋ :
ਦੱਖਣੀ ਗਾਜ਼ਾ ਦੇ ਰਫਾਹ ਇਲਾਕੇ 'ਚ ਹੋਏ ਧਮਾਕੇ 'ਚ ਅੱਠ ਇਜ਼ਰਾਈਲੀ ਫੌਜੀ ਮਾਰੇ ਗਏ। ਇਜ਼ਰਾਈਲ ਡਿਫੈਂਸ ਫੋਰਸ ਦੇ ਅਨੁਸਾਰ, ਇਹ ਸਾਰੇ ਸੈਨਿਕ ਨੇਮੇਰ ਨਾਮਕ ਆਰਮਰਡ ਕੰਬੈਟ ਇੰਜੀਨੀਅਰਿੰਗ ਵਹੀਕਲ (ਸੀਈਵੀ) ਦੇ ਅੰਦਰ ਸਨ। ਜਨਵਰੀ 'ਚ ਗਾਜ਼ਾ 'ਚ ਹੋਏ ਧਮਾਕੇ 'ਚ 21 ਇਜ਼ਰਾਇਲੀ ਫੌਜੀਆਂ ਦੇ ਮਾਰੇ ਜਾਣ ਤੋਂ ਬਾਅਦ ਇਹ ਪਹਿਲੀ ਅਜਿਹੀ ਘਟਨਾ ਹੈ, ਜਿਸ 'ਚ ਇੰਨੀ ਵੱਡੀ ਗਿਣਤੀ 'ਚ ਫੌਜੀ ਮਾਰੇ ਗਏ ਹਨ।
ਆਈਡੀਐਫ ਨੇ ਕਿਹਾ ਕਿ ਇਹ ਘਟਨਾ ਸਥਾਨਕ ਸਮੇਂ ਅਨੁਸਾਰ ਸਵੇਰੇ 5:15 ਵਜੇ ਵਾਪਰੀ। ਰਫਾਹ ਦੇ ਤਲ ਅਲ-ਸੁਲਤਾਨ ਇਲਾਕੇ ਦੇ ਉੱਤਰ-ਪੱਛਮੀ ਹਿੱਸੇ 'ਚ ਹਮਾਸ ਦੇ ਅੱਤਵਾਦੀ ਟਿਕਾਣਿਆਂ ਨੂੰ ਨਸ਼ਟ ਕਰਨ ਲਈ ਨਿਕਲੀ ਇਜ਼ਰਾਇਲੀ ਫੌਜ ਦੀ ਟੁਕੜੀ ਕਰੀਬ 50 ਅੱਤਵਾਦੀਆਂ ਨੂੰ ਮਾਰ ਕੇ ਵਾਪਸ ਪਰਤ ਰਹੀ ਸੀ। ਫਿਰ ਕਾਫ਼ਲੇ ਦਾ ਇੱਕ ਟੈਂਕ ਧਮਾਕੇ ਦੀ ਲਪੇਟ ਵਿੱਚ ਆ ਗਈ।