ਨਵੀਂ ਦਿੱਲੀ, 14 ਜੂਨ, ਦੇਸ਼ ਕਲਿੱਕ ਬਿਓਰੋ :
ਡਬਲ ਸਿਮ ਵਾਲਾ ਫੋਨ ਰਾਹੀਂ ਦੋ ਸਿਮ ਵਰਤਣ ਵਾਲਿਆਂ ਜਾਂ ਜਿਹੜੇ ਲੋਕ ਇਕ ਤੋਂ ਜ਼ਿਆਦਾ ਮੋਬਾਇਲ ਨੰਬਰਾਂ ਦੀ ਵਰਤੋਂ ਕਰਦੇ ਹਨ ਉਨ੍ਹਾਂ ਦੀ ਚਿੰਤਾ ਵਧਦੀ ਦਿਖਾਈ ਦੇ ਰਹੀ ਹੈ। ਇਕ ਤੋਂ ਜ਼ਿਆਦਾ ਮੋਬਾਇਲ ਨੰਬਰ ਵਰਤਣ ਵਾਲਿਆਂ ਨੂੰ ਪੈਸੇ ਦੇਣੇ ਪੈ ਸਕਦੇ ਹਨ। ਇਸ ਸਬੰਧੀ ਟੈਲੀਕਾਮ ਰੈਗੂਲੇਟਰ ਵੱਲੋਂ ਤਿਆਰੀ ਕੀਤੀ ਜਾ ਰਹੀ ਹੈ।
ਅੱਜ ਕੱਲ੍ਹ ਦੋ ਸਿਮ ਕਾਰਡਾਂ ਵਾਲੇ ਜ਼ਿਆਦਾ ਫੋਨ ਵਰਤੇ ਜਾ ਰਹੇ ਹਨ। ਇਸ ਦੇ ਚਲਦਿਆਂ ਲੋਕ ਇਕ ਤੋਂ ਜ਼ਿਆਦਾ ਮੋਬਾਇਲ ਨੰਬਰ ਰੱਖਦੇ ਹਨ, ਜਦੋਂ ਕਿ ਵਰਤੋਂ ਸਿਰਫ ਇਕ ਨੰਬਰ ਦੀ ਹੀ ਕੀਤੀ ਜਾਂਦੀ ਹੈ। ਮੋਬਾਈਲ ਕੰਪਨੀਆਂ ਅਜਿਹੇ ਘੱਟ ਵਰਤੇ ਜਾਣ ਵਾਲੇ ਨੰਬਰਾਂ ਨੂੰ ਜਾਣਬੁੱਝ ਕੇ ਬਲਾਕ ਨਹੀਂ ਕਰਦੀਆਂ। ਜੇਕਰ ਉਹ ਇਨ੍ਹਾਂ ਨੰਬਰਾਂ ਨੂੰ ਬੰਦ ਕਰ ਦਿੰਦਿਆਂ ਹਨ ਤਾਂ ਉਨ੍ਹਾਂ ਦਾ ਯੂਜ਼ਰ ਬੇਸ ਘੱਟ ਜਾਂਦੀਆਂ ਹਨ। ਇਨ੍ਹਾਂ ਨੂੰ ਰੋਕਣ ਲਈ ਹੁਣ ਟ੍ਰਾਈ ਆਪਣੀ ਤਿਆਰੀ ਖਿੱਚ ਲਈ ਹੈ।
ਭਾਰਤ ਦੇ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (ਟ੍ਰਾਈ) ਮੁਤਾਬਕ ਮੋਬਾਈਲ ਨੰਬਰ ਸਰਕਾਰ ਦੀ ਜਾਇਦਾਦ ਹੈ। ਇਹ ਟੈਲੀਕਾਮ ਕੰਪਨੀਆਂ ਨੂੰ ਸੀਮਤ ਸਮੇਂ ਲਈ ਵਰਤੋਂ ਲਈ ਦਿੱਤੇ ਜਾਂਦੇ ਹਨ। ਅੱਗੇ ਇਹ ਕੰਪਨੀਆਂ ਗਾਹਕਾਂ ਨੂੰ ਦਿੰਦੀਆਂ ਹਨ। ਅਜਿਹੇ 'ਚ ਸਰਕਾਰ ਮੋਬਾਇਲ ਨੰਬਰ ਦੇਣ ਦੇ ਬਦਲੇ ਕੰਪਨੀਆਂ ਤੋਂ ਚਾਰਜ ਵਸੂਲ ਸਕਦੀ ਹੈ। ਰੈਗੂਲੇਟਰ ਨੇ ਨੰਬਰਾਂ ਦੀ ਦੁਰਵਰਤੋਂ ਨੂੰ ਘੱਟ ਕਰਨ ਲਈ ਇਹ ਪ੍ਰਸਤਾਵ ਤਿਆਰ ਕੀਤਾ ਹੈ। ਟ੍ਰਾਈ ਦਾ ਮੰਨਣਾ ਹੈ ਕਿ ਮੋਬਾਈਲ ਕੰਪਨੀਆਂ ਉਨ੍ਹਾਂ ਮੋਬਾਈਲ ਨੰਬਰਾਂ ਨੂੰ ਬਲਾਕ ਨਹੀਂ ਕਰਦੀਆਂ ਜੋ ਘੱਟ ਵਰਤੇ ਜਾਂਦੇ ਹਨ ਜਾਂ ਲੰਬੇ ਸਮੇਂ ਤੱਕ ਨਹੀਂ ਵਰਤੇ ਜਾਂਦੇ ਹਨ, ਤਾਂ ਜੋ ਉਨ੍ਹਾਂ ਦੇ ਉਪਭੋਗਤਾ ਅਧਾਰ 'ਤੇ ਨਕਾਰਾਤਮਕ ਪ੍ਰਭਾਵ ਨਾ ਪਵੇ।