ਬਠਿੰਡਾ: 1 ਮਈ, ਦੇਸ਼ ਕਲਿੱਕ ਬਿਓਰੋ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੇਖੂ ਵਿਖੇ ਪ੍ਰਿੰਸੀਪਲ ਮਹੇਸ਼ ਕੁਮਾਰ ਅਤੇ ਅਧਿਆਪਕਾ ਗੁਣਵੰਤ ਕੌਰ ਵੱਲੋਂ ਸਕੂਲ ਦਾ ਮੈਗਜ਼ੀਨ ‘ਬੁਲੰਦ ਹੌਸਲੇ‘ ਰਿਲੀਜ਼ ਕੀਤਾ ਗਿਆ। ਪ੍ਰਿੰਸੀਪਲ ਵੱਲੋਂ ਸਮੂਹ ਸਟਾਫ ਨੂੰ ਵਧਾਈ ਦਿੰਦਿਆਂ ਇਸ ਸ਼ਲਾਘਾਯੋਗ ਕਦਮ ਦੀ ਪ੍ਰਸੰਸ਼ਾ ਕੀਤੀ। ਇਸ ਦੇ ਨਾਲ ਹੀ ਪ੍ਰਿੰਸੀਪਲ ਵੱਲੋਂ ਸਕੂਲ ਦੇ ਕੰਪਿਊਟਰ ਅਧਿਆਪਕਾਂ ਮੱਖਣ ਸਿੰਘ, ਜੋਨੀ ਸਿੰਗਲਾ ਅਤੇ ਪ੍ਰਦੀਪ ਕੁਮਾਰ ਵੱਲੋਂ ਕੰਪਿਊਟਰ ਸਾਇੰਸ ਵਿਸ਼ੇ ਨਾਲ ਸੰਬੰਧਿਤ ਤਿਆਰ ਕੀਤੀ ਗਈ ਕਿਤਾਬ ‘ਦਾ ਬੇਸ ਆਫ ਕੰਪਿਊਟਰ‘ ਨੂੰ ਵੀ ਰਿਲੀਜ਼ ਕੀਤਾ।
ਪਿੰਸੀਪਲ ਵੱਲੋਂ ਅਧਿਆਪਕਾ ਗੁਣਵੰਤ ਕੌਰ, ਗਗਨ ਰਾਣੀ, ਸੀਮਾ ਰਾਣੀ ਅਤੇ ਕਰਨੈਲ ਸਿੰਘ ਵੱਲੋਂ ਇਸ ਕੰਮ ਨੂੰ ਸਿਰੇ ਚਾੜਣ ਲਈ ਉਨ੍ਹਾਂ ਦੇ ਵਿਸ਼ੇਸ ਯੋਗਦਾਨ ਦੀ ਤਾਰੀਫ ਕੀਤੀ। ਗੁਣਵੰਤ ਕੌਰ ਅਤੇ ਗਗਨ ਰਾਣੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੰਪਿਊਟਰ ਅਧਿਆਪਕਾਂ ਵੱਲੋਂ ਨਵੇਂ ਸੈਸ਼ਨ ਦੌਰਾਨ ਨਵੀਂ ਕਿਤਾਬ ‘ਲਿਟ ਅੱਸ ਪਲੇ ਵਿਦ ਸੀ‘ ਦੀ ਡਿਜ਼ਾਇਨਿੰਗ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਸਾਲ ਦੇ ਅਖੀਰ ਵਿੱਚ ਸਲਾਨਾ ਮੈਗਜ਼ੀਨ ਦੇ ਨਾਲ ਹੀ ਇਹ ਕਿਤਾਬ ਰਲੀਜ਼ ਕੀਤੀ ਜਾਵੇਗੀ।
ਇਸ ਮੌਕੇ ਸ੍ਰੀਮਤੀ ਰਿੰਪੀ ਬਾਲਾ, ਵਰਸ਼ਾ ਰਾਣੀ, ਨੇਹਾ ਗਰਗ, ਜਸਬੀਰ ਕੌਰ, ਰਮਨਦੀਪ ਕੌਰ, ਮਨਦੀਪ ਕੌਰ, ਸਨਪ੍ਰੀਤ ਕੌਰ, ਗੁਰਪ੍ਰੀਤ ਕੌਰ ,ਸਲੋਨੀ ਰਾਣੀ, ਜਸਵੀਰ ਸਿੰਘ ਡੀ ਪੀ, ਰਾਮਦਾਸ ਸਿੰਘ, ਹਰਜੀਤ ਸਿੰਘ, ਗੁਰਮੇਲ ਸਿੰਘ, ਜੈ ਚੰਦ, ਦੀਪ ਚੰਦ, ਸੁਖਦਰਸ਼ਨ ਸਿੰਘ, ਇਸ਼ਾਨ ਹਾਜ਼ਰ ਸਨ।