ਲਹਿਰਾਗਾਗਾ, 13 ਮਈ, ਦੇਸ਼ ਕਲਿੱਕ ਬਿਓਰੋ
ਸੀ.ਬੀ.ਐਸ.ਈ. ਵੱਲੋਂ ਐਲਾਨੇ 12ਵੀਂ ਜਮਾਤ ਦੇ ਨਤੀਜਿਆਂ ਦੌਰਾਨ ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ, ਲਹਿਰਾਗਾਗਾ ਦਾ ਨਤੀਜਾ 100 ਫੀਸਦੀ ਰਿਹਾ। ਆਰਟਸ ਸਟਰੀਮ ਵਿੱਚੋਂ ਅਰਵਿੰਦ ਸਿੰਘ ਗਰੇਵਾਲ ਸਪੁੱਤਰ ਸਮਸ਼ੇਰ ਸਿੰਘ ਭੁਟਾਲ ਕਲਾਂ ਨੇ 93 ਫੀਸਦੀ ਅੰਕ ਲੈ ਕੇ ਪੂਰੇ ਸਕੂਲ 'ਚੋੰ ਪਹਿਲਾ ਸਥਾਨ ਹਾਸਲ ਕੀਤਾ। ਨਵਜੋਤ ਸਿੰਘ ਕੋਟੜਾ ਨੇ 91.8 ਫੀਸਦੀ, ਗੁਰਪ੍ਰੀਤ ਸਿੰਘ ਭੁਟਾਲ ਨੇ 90.6, ਕਮਲਪ੍ਰੀਤ ਕੌਰ ਜਲੂਰ ਨੇ 90 ਫੀਸਦੀ ਅੰਕ ਹਾਸਲ ਕੀਤੇ। ਕਮਰਸ ਸਟਰੀਮ ਵਿੱਚੋਂ ਸ਼੍ਰਿਸ਼ਟੀ ਸੇਤੀਆ ਨੇ 92, ਹਰਮਨ ਸਿੰਘ ਚੌਹਾਨ ਨੇ 92, ਗਗਨਦੀਪ ਸਿੰਘ ਨੇ 92, ਪਰਦੀਪ ਸਿੰਘ ਨੇ 92, ਜਿਨੇਸ਼ ਗਰਗ ਨੇ 91 ਫੀਸਦੀ ਅੰਕ ਹਾਸਲ ਕੀਤੇ। ਸਾਇੰਸ ਸਟਰੀਮ ਵਿੱਚੋਂ ਦਿਸ਼ੂ ਸਿੰਗਲਾ ਨੇ 90 ਅਤੇ ਹਰਮਨਜੋਤ ਕੌਰ ਨੇ 87 ਫੀਸਦੀ ਅੰਕ ਹਾਸਲ ਕੀਤੇ।
30 ਤੋਂ ਵੱਧ ਬੱਚਿਆਂ ਨੇ 80 ਫੀਸਦੀ ਤੋਂ ਵੱਧ ਅੰਕ ਹਾਸਿਲ ਕੀਤੇ ਹਨ।
ਪੰਜਾਬੀ ਵਿਸ਼ੇ ਵਿੱਚ ਗੁਰਪ੍ਰੀਤ ਸਿੰਘ, ਰਣਦੀਪ ਕੌਰ, ਨਵਜੋਤ ਸਿੰਘ ਨੇ 100 ਵਿੱਚੋਂ 100 ਅੰਕ ਹਾਸਿਲ ਕਰਦਿਆਂ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ। ਬਿਜ਼ਨਸ ਸਟੱਡੀਜ਼ ਵਿੱਚੋਂ ਹਰਮਨਜੋਤ ਸਿੰਘ ਅਤੇ ਸ਼੍ਰਿਸ਼ਟੀ ਸੇਤੀਆ ਨੇ 97 ਅੰਕ ਹਾਸਲ ਕੀਤੇ।
ਜਦੋਂਕਿ ਰਾਜਨੀਤੀ ਸਾਸ਼ਤਰ ਵਿੱਚ ਅਰਵਿੰਦ ਸਿੰਘ ਗਰੇਵਾਲ ਅਤੇ ਨਵਜੋਤ ਸਿੰਘ ਨੇ 95 ਅੰਕ ਹਾਸਲ ਕੀਤੇ। ਮਾਸ-ਮੀਡੀਆ ਵਿੱਚੋਂ 97 ਅੰਕ ਹਾਸਲ ਕੀਤੇ। ਸਰੀਰਕ ਸਿੱਖਿਆ ਵਿੱਚੋਂ ਕਮਲਪ੍ਰੀਤ ਕੌਰ ਨੇ 94, ਅਕਾਊਂਟਸ ਵਿੱਚ ਗਗਨਦੀਪ ਸਿੰਘ ਨੇ 96 ਅੰਕ, ਸੋਸ਼ੋਲੋਜੀ ਵਿੱਚੋਂ ਗੁਰਪ੍ਰੀਤ ਸਿੰਘ ਨੇ 93 ਅੰਕ, ਅੰਗਰੇਜ਼ੀ ਵਿੱਚੋਂ ਅਰਵਿੰਦ ਸਿੰਘ ਨੇ 93, ਇਕਨਾਮਿਕਸ ਵਿੱਚੋਂ ਸ਼੍ਰਿਸ਼ਟੀ ਸੇਤੀਆ ਨੇ 95 ਅੰਕ ਅਤੇ ਮਨੋਵਿਗਿਆਨ ਵਿੱਚੋਂ ਗੁਰਪ੍ਰੀਤ ਸਿੰਘ 80 ਅਤੇ ਇਨਫਰਮੇਸ਼ਨ ਟੈਕਨਾਲੋਜੀ ਵਿੱਚੋਂ ਜਿਨੇਸ਼ ਗਰਗ ਨੇ 95 ਅੰਕ ਹਾਸਲ ਕਰਦਿਆਂ ਮੋਹਰੀ ਸਥਾਨ ਹਾਸਲ ਕੀਤੇ।
ਸਕੂਲ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ, ਮੈਡਮ ਅਮਨ ਢੀਂਡਸਾ, ਪ੍ਰਿੰਸੀਪਲ ਬਿਬਿਨ ਅਲੈਗਜ਼ੈਂਡਰ ਅਤੇ ਮੈਡਮ ਸੁਨੀਤਾ ਨੰਦਾ ਨੇ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ। ਇਸ ਮੌਕੇ ਕੋਆਰਡੀਨੇਟਰ ਨਰੇਸ਼ ਚੌਧਰੀ, ਮੈਡਮ ਮਧੂ ਮੋਤੀ, ਰਣਦੀਪ ਸੰਗਤਪੁਰਾ, ਨਵਜੋਤ ਸਿੰਘ, ਆਸ਼ਾ ਛਾਬੜਾ ਅਤੇ ਪ੍ਰਿੰਕਾ ਸ਼ਰਮਾ ਸਮੇਤ ਹੋਰ ਅਧਿਆਪਕ ਵੀ ਹਾਜ਼ਰ ਸਨ।