103 ਵਿਦਿਆਰਥੀਆਂ ਵਿੱਚੋਂ 96 ਦੀ ਆਈ ਫਸਟ ਡਵੀਜ਼ਨ
ਪਟਿਆਲਾ: 19 ਅਪਰੈਲ, ਦੇਸ਼ ਕਲਿੱਕ ਬਿਓਰੋ
ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੋਂ ਦਸਵੀਂ ਜਮਾਤ ਦੇ ਐਲਾਨੇ ਨਤੀਜੇ ਅਨੁਸਾਰ ਸਰਕਾਰੀ ਹਾਈ ਸਕੂਲ ਕਰਹਾਲੀ ਦਾ ਨਤੀਜਾ ਸੌ ਫੀਸਦੀ ਰਿਹਾ । ਦਸਵੀਂ ਜਮਾਤ ਦੇ 103 ਵਿਦਿਆਰਥੀਆਂ ਵਿੱਚੋਂ 96 ਵਿਦਿਆਰਥੀਆਂ ਨੇ ਫਸਟ ਡਵੀਜ਼ਨ ਪ੍ਰਾਪਤ ਕਰਕੇ ਸਕੂਲ ਦਾ ਨਾਮ ਇਲਾਕੇ ਵਿੱਚ ਰੌਸ਼ਨ ਕਰ ਦਿੱਤਾ । ਸਕੂਲ ਮੁਖੀ ਗੁਰਪ੍ਰੀਤ ਸਿੰਘ ਢਿੱਲੋਂ ਨੇ ਸਮੂਹ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਵਿਸ਼ੇਸ਼ ਪ੍ਰਾਪਤੀ ‘ਤੇ ਮੁਬਾਰਕਬਾਦ ਦਿੱਤੀ ਅਤੇ ਸਮੂਹ ਅਧਿਆਪਕਾਂ ਵਲੋਂ ਕੀਤੀ ਮਿਹਨਤ ਦੀ ਪ੍ਰਸੰਸਾ ਕੀਤੀ । ਸਕੂਲ ਦੇ ਮੈਥ ਅਧਿਆਪਕ ਨਵਨੀਤ ਸਿੰਘ ਢਿੱਲੋਂ ਨੇ ਦੱਸਿਆ ਕਿ 103 ਵਿਦਿਆਰਥੀਆਂ ਵਿੱਚੋਂ 2 ਵਿਦਿਆਰਥੀਆਂ ਨੇ 90 ਫੀਸਦੀ ਤੋਂ ਵੱਧ ਅੰਕ ਅਤੇ 19 ਵਿਦਿਆਰਥੀਆਂ ਨੇ 80 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ । ਉਨ੍ਹਾਂ ਦੱਸਿਆ ਕਿ ਸਮੂਹ ਵਿਦਿਆਰਥੀ ਸਮੂਹ ਵਿਸ਼ਿਆਂ ਵਿੱਚੋਂ ਪਾਸ ਹੋਏ ਹਨ ਅਤੇ ਕਿਸੇ ਵਿਦਿਆਰਥੀ ਦੀ ਕੋਈ ਵੀ ਰੀਅਪੀਅਰ ਨਹੀਂ ਆਈ ਹੈ । ਇਸ ਮੌਕੇ ਕੇਸ਼ਵ ਕੁਮਾਰ, ਮਨਦੀਪ ਸਿੰਘ, ਅੰਜੂ ਸ਼ਰਮਾ, ਮੋਨਿਕਾ ਸਿੰਗਲਾ, ਗਗਨਦੀਪ ਸਿੰਘ, ਬਲਜਿੰਦਰ ਸਿੰਘ, ਨੈਨਸੀ, ਰੁਪਿੰਦਰ ਕੌਰ, ਜਤਿੰਦਰ ਸਿੰਘ, ਰਮਨਪ੍ਰੀਤ ਕੌਰ, ਹਰਪ੍ਰੀਤ ਕੌਰ, ਕਿਰਨਦੀਪ ਕੌਰ, ਸੁਖਜਿੰਦਰ ਸਿੰਘ, ਸੋਨੀਆ ਲੁਥਰਾ, ਕਿਰਨਜੀਤ ਕੌਰ, ਹਰਪ੍ਰੀਤ ਕੌਰ, ਚਰਨਜੀਤ ਕੌਰ, ਕੁਲਵਿੰਦਰ ਕੌਰ, ਪ੍ਰੀਤਇੰਦਰ ਸਿੰਘ, ਵੀਰਪਾਲ ਕੌਰ ਆਦਿ ਹਾਜ਼ਰ ਸਨ ।