ਪੰਜਾਬ ਸਰਕਾਰ ਵੱਲੋ ਬਲਾਕ ਮੋਰਿੰਡਾ ਵਿੱਚ ਬਣਾਏ ਸਰਕਾਰੀ ਸਕੂਲ ਆਫ਼ ਐਮੀਨੈਸ ਮੋਰਿੰਡਾ ਦੇ ਸਟਾਫ ਤੇ ਸਕੂਲ ਪ੍ਰਿੰਸੀਪਲ ਦਰਮਿਆਨ ਚੱਲ ਰਹੇ ਤਣਾਅ ਕਾਰਨ
ਇੱਕ ਅਧਿਆਪਕਾ ਬੇਹੋਸ਼ ਹੋ ਗਈ ਜਿਸ ਨੂੰ ਇਲਾਜ ਲਈ ਪਹਿਲਾਂ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਜਿੱਥੋ ਉਸ ਦੀ ਹਾਲਤ ਨੂੰ ਵੇਖਦਿਆਂ ਸਰਕਾਰੀ ਸਿਵਲ ਹਸਪਤਾਲ ਰੈਫਰ ਕਰ ਦਿੱਤਾ ,ਜਿੱਥੇ ਡਾਕਟਰਾਂ ਅਨੁਸਾਰ ਉਸਦੀ ਹਾਲਤ ਠੀਕ ਨਹੀ ਅਤੇ ਉਸਨੂੰ 24 ਘੰਟਿਆਂ ਲਈ ਅੰਡਰ ਅਬਰਜਰਵੇਸ਼ਨ ਰੱਖਿਆ ਜਾਵੇਗਾ , ਜਦਕਿ ਪ੍ਰਿੰਸੀਪਲ ਨੇ ਆਪਣੇ ਤੇ ਲੱਗੇ ਦੋਸ਼ਾਂ ਨੂੰ ਨਕਾਰਿਆ ਹੈ।
ਅਧਿਆਪਕਾਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਸਕੂਲ ਪ੍ਰਿੰਸੀਪਲ ਵੱਲੋਂ ਅਧਿਆਪਕਾਂ ਵਿਰੁੱਧ ਭੱਦੀ ਸ਼ਬਦਾਵਲੀ ਵਰਤਣ ਅਤੇ ਬੱਚਿਆਂ ਸਾਹਮਣੇ ਦੁਰਵਿਵਹਾਰ ਕਰਨ ਤੋਂ ਦੁਖੀ ਹੋਏ ਲਗਭਗ 28 ਅਧਿਆਪਕਾਂ ਨੇ ਸਿੱਖਿਆ ਸਕੱਤਰ ਨੂੰ ਲਿਖਤੀ ਰੂਪ ਵਿੱਚ ਸ਼ਿਕਾਇਤ ਭੇਜ ਕੇ ਸਕੂਲ ਪ੍ਰਿੰਸੀਪਲ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ। ਜਿਸ ਸਬੰਧੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਿੱਬਾ ਟੱਪਰੀਆਂ ਦੀ ਪ੍ਰਿੰਸੀਪਲ ਸ੍ਰੀਮਤੀ ਅਨੀਤਾ ਵੱਲੋਂ ਸਕੂਲ ਪਹੁੰਚ ਕੇ ਇਨਕੁਆਇਰੀ ਵੀ ਕੀਤੀ ਜਾ ਚੁੱਕੀ ਹੈ । ਇਹਨਾਂ ਅਧਿਆਪਕਾਂ ਨੇ ਦੱਸਿਆ ਕਿ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਸੁਰਿੰਦਰ ਪਾਲ ਕੌਰ ਹੀਰਾ ਵੱਲੋਂ ਬੀਤੇ ਕੱਲ ਵੀ ਸਕੂਲ ਦੀ ਮੈਥ ਲੈਕਚਰਾਰ ਤੇ ਵਾਈਸ ਪ੍ਰਿੰਸੀਪਲ ਸ਼੍ਰੀਮਤੀ ਸੰਦੇਸ਼ ਕੁਮਾਰੀ ਨੂੰ ਕੁਝ ਵੱਧ ਘੱਟ ਕਿਹਾ ਗਿਆ ਸੀ ਅਤੇ ਅੱਜ ਮੁੜ ਸਵੇਰੇ ਫਿਰ ਸੰਦੇਸ਼ ਕੁਮਾਰੀ ਨੂੰ ਆਪਣੇ ਦਫਤਰ ਵਿੱਚ ਸੱਦ ਕੇ ਸਕੂਲ ਮੁਖੀ ਵੱਲੋਂ ਜਲੀਲ ਕੀਤਾ ਗਿਆ, ਜਿਸ ਕਾਰਨ ਜਦੋਂ ਉਹ ਦਫਤਰ ਤੋਂ ਬਾਹਰ ਨਿਕਲੀ ਤਾਂ ਬੇਹੋਸ਼ ਹੋ ਕੇ ਇੱਕ ਦਮ ਧਰਤੀ ਤੇ ਡਿੱਗ ਪਈ ਜਿਸ ਨੂੰ ਮੋਰਿੰਡਾ ਦੇ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ।ਜਿੱਥੋ ਡਾਕਟਰ ਨੇ ਉਸ ਦੀ ਹਾਲਤ ਨੂੰ ਵੇਖਦਿਆਂ ਸਰਕਾਰੀ ਸਿਵਲ ਹਸਪਤਾਲ ਰੈਫਰ ਕਰ ਦਿੱਤਾ ,ਜਿੱਥੇ ਡਾਕਟਰਾਂ ਅਨੁਸਾਰ ਉਸਦੀ ਹਾਲਤ ਠੀਕ ਨਹੀ ਅਤੇ ਉਸਨੂੰ 24 ਘੰਟਿਆਂ ਲਈ ਅੰਡਰ ਅਬਰਜਰਵੇਸ਼ਨ ਰੱਖ ਕੇ ਹੀ ਅਗਲਾ ਫੈਸਲਾ ਲਿਆ ਜਾਵੇਗਾ।
ਸਕੂਲ ਅਧਿਆਪਕਾਂ ਰਵਿੰਦਰ ਸਿੰਘ ਡੀਪੀਈ ਅਤੇ ਸਿਮਰਨਜੀਤ ਕੌਰ ਅੰਗ੍ਰਜੀ ਮਿਸਟ੍ਰੈਸ ਨੇ ਦੱਸਿਆ ਕਿ ਸਕੂਲ ਵਿਚ ਪ੍ਰਿੰਸੀਪਲ ਸਮੇਤ 36 ਅਧਿਆਪਕ ਕੰਮ ਕਰਦੇ ਹਨ , ਜਿਨਾਂ ਵਿੱਚੋ 28 ਅਧਿਆਪਕਾਂ ਨੇ ਸਿੱਖਿਆ ਸਕੱਤਰ ਨੂੰ ਭੇਜੀ ਸ਼ਿਕਾਇਤ ਵਿੱਚ ਦੱਸਿਆ ਕਿ ਸਕੂਲ ਵਿੱਚ ਮਾਹੌਲ ਸੁਖਾਵਾਂ ਨਾ ਹੋਣ ਕਾਰਨ ਸਮੂਹ ਅਧਿਆਪਕਾਂ ਨੂੰ ਮਾਨਸਿਕ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ ਜਿਸ ਕਾਰਨ ਸਕੂਲ ਦਾ ਮਾਹੌਲ ਤਣਾਅਪੂਰਨ ਪੂਰਨ ਚੱਲ ਰਿਹਾ ਹੈ ਤੇ ਇਸ ਦਾ ਸਿੱਧਾ ਅਸਰ ਇਸ ਸਕੂਲ ਵਿੱਚ ਪੜ੍ਹਦੇ ਵਿਦਿਆਰਥੀਆਂ ਦੀ ਪੜ੍ਹਾਈ ਤੇ ਪੈ ਰਿਹਾ ਹੈ। ਉਹਨਾਂ ਦੱਸਿਆ ਕਿ ਪ੍ਰਿੰਸੀਪਲ ਵੱਲੋਂ ਸਵੇਰ ਦੀ ਸਭਾ ਵਿੱਚ ਵਿਦਿਆਰਥੀਆਂ ਦੇ ਸਾਹਮਣੇ ਅਧਿਆਪਕਾਂ ਨੂੰ ਭੱਦੀ ਸ਼ਬਦਾਵਲੀ ਬੋਲੀ ਜਾਂਦੀ ਹੈ ਸਟਾਫ ਵੱਲੋਂ ਸਮੇਂ ਸਿਰ ਕੰਮ ਪੂਰਾ ਕਰਨ ਉਪਰੰਤ ਵੀ ਭੱਦੇ ਅਤੇ ਨਿੱਜੀ ਕਮੈਂਟ ਕੀਤੇ ਜਾਂਦੇ ਹਨ ਇਹਨਾਂ ਅਧਿਆਪਕਾਂ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਜੇਕਰ ਸਕੂਲ ਪ੍ਰਿੰਸੀਪਲ ਨੂੰ ਦਫਤਰ ਵਿੱਚ ਮਿਲਣਾ ਹੋਵੇ ਤਾਂ ਮਿਲਣ ਨਹੀਂ ਦਿੱਤਾ ਜਾਂਦਾ ਸਗੋਂ ਦਫਤਰ ਦੇ ਬਾਹਰ ਖੜਾ ਕੇ ਅਧਿਆਪਕਾਂ ਨੂੰ ਜਲੀਲ ਕੀਤਾ ਜਾਂਦਾ ਹੈ, ਕਿਸੇ ਵੀ ਕਿਸਮ ਦੀ ਛੁੱਟੀ ਮਨਜ਼ੂਰ ਕਰਵਾਉਣ ਲਈ ਪ੍ਰਿੰਸੀਪਲ ਕੋਲੋਂ ਪਹਿਲਾਂ ਮਨਜ਼ੂਰੀ ਲੈਣੀ ਪੈਂਦੀ ਹੈ ਹੈ। ਅਤੇ ਕਈ ਵਾਰੀ ਬਿਨਾਂ ਕਿਸੇ ਠੋਸ ਕਰਨ ਤੋਂ ਅਧਿਆਪਕਾਂ ਦੀ ਛੁੱਟੀ ਰੱਦ ਵੀ ਕਰ ਦਿੱਤੀ ਜਾਂਦੀ ਹੈ ਸ਼ਾਇਦ ਸ਼ਿਕਾਇਤ ਕਵਿਤਾਵਾਂ ਅਧਿਆਪਕਾਂ ਨੇ ਦੱਸਿਆ ਕਿ ਪ੍ਰਿੰਸੀਪਲ ਵੱਲੋਂ ਰਾਤ 10 ਵਜੇ ਤੋਂ ਬਾਅਦ ਬਰਸਾਫ ਗਰੁੱਪ ਵਿੱਚ ਮੈਸੇਜ ਪਾਉਣ ਕਾਰਨ ਉਹਨਾਂ ਨੂੰ ਘਰੇਲੂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹਨਾਂ ਅਧਿਆਪਕਾਂ ਨੇ ਦੱਸਿਆ ਕਿ ਪ੍ਰਿੰਸੀਪਲ ਵੱਲੋਂ ਅਕਸਰ ਮਾਨਸਿਕ ਤਣਾਅ ਦੇਣ ਵਾਲੀ ਸ਼ਬਦਾਵਲੀ ਬੋਲੀ ਜਾਂਦ
ਜਿਸ ਕਾਰਨ ਸਕੂਲ ਦਾ ਮਾਹੌਲ ਅਣਸਖਾਵਾਂ ਹੋ ਰਿਹਾ ਹੈ ਅਤੇ ਇਸ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਅਤੇ ਅਧਿਆਪਕ ਮਾਨਸਿਕ ਪੀੜਾ ਵਿੱਚੋਂ ਗੁਜ਼ਰ ਰਹੇ ਹਨ।
ਇਹਨਾਂ ਅਧਿਆਪਕਾਂ ਨੇ ਦੱਸਿਆ ਕਿ ਇਸ ਪ੍ਰਿੰਸੀਪਲ ਦੀ ਪਹਿਲਾਂ ਵੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟੰਗਰ ਵਾਲੀ ਅਤੇ ਸਰਕਾਰੀ ਸੀਨੀਅਰ ਸੈਕਡਰੀ ਸਕੂਲ ਦਿਆਲਪੁਰ ਸੋਡੀਆ ਤੋਂ ਸ਼ਿਕਾਇਤ ਦੇ ਅਧਾਰ ਤੇ ਬਦਲੀ ਹੋ ਚੁੱਕੀ ਹੈ । ਇਹਨਾਂ ਅਧਿਆਪਕਾਂ ਨੇ ਸਿੱਖਿਆ ਸਕੱਤਰ ਤੋਂ ਮੰਗ ਕੀਤੀ ਕਿ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਸੁਰਿੰਦਰ ਪਾਲ ਕੌਰ ਹੀਰਾ ਵਿਰੁੱਧ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਸਕੂਲ ਵਿੱਚ ਵਿਦਿਆਰਥੀਆਂ ਲਈ ਪੜ੍ਹਾਈ ਦਾ ਮਾਹੌਲ ਸਿਰਜਿਆ ਜਾ ਸਕੇ। ਇਸ ਮੌਕੇ ਤੇ ਚਰਨਜੀਤ ਕੌਰ, ਮਨਦੀਪ ਕੌਰ, ਨਵਜੋਤ ਕੌਰ, ਪਰਮਿੰਦਰ ਸਿੰਘ, ਸਿਮਰਨਜੀਤ ਕੌਰ ,ਆਤਮਜੀਤ ਕੌਰ, ਸੁਖਪ੍ਰੀਤ ਕੌਰ , ਰਵਿੰਦਰ ਸਿੰਘ, ਰੋਮੀ ਸ਼ਰਮਾ ,ਬਰਿੰਦਰਜੀਤ ਕੌਰ, ਪਾਇਲ ਜੈਨ ,ਸ਼ੇਖਰ ਮਹਾਜਨ, ਜਸਵੀਰ ਕੌਰ ,ਅਮਰਿੰਦਰ ਸਿੰਘ ਕੈਂਪਸ ਮੈਨੇਜਰ ਪਰਮਿੰਦਰ ਸਿੰਘ, ਅਵਤਾਰ ਸਿੰਘ, ਮਨਜੀਤ ਸਿੰਘ ,ਪ੍ਰਭਜੋਤ ਕੌਰ ,ਆਂਚਲ ਪੁਰੀ ਤੇ ਲਖਬੀਰ ਸਿੰਘ ਆਦਿ ਅਧਿਆਪਕ ਵੀ ਹਾਜ਼ਰ ਸਨ।
ਉਧਰ ਜਦੋਂ ਇਸ ਸਬੰਧੀ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਸੁਰਿੰਦਰ ਪਾਲ ਕੌਰ ਹੀਰਾ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਅਧਿਆਪਕਾਂ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਅਤੇ ਕਿਹਾ ਕਿ ਵਿਦਿਆਰਥੀਆਂ ਦੇ ਨਤੀਜਿਆਂ ਨੂੰ ਧਿਆਨ ਵਿੱਚ ਰੱਖਦਿਆਂ ਹੀ ਅਧਿਆਪਕਾਂ ਤੇ ਸਖਤੀ ਕੀਤੀ ਗਈ ਸੀ। ਇਸੇ ਦੌਰਾਨ ਜਦੋਂ ਜਿਲ੍ਹਾ ਸਿੱਖਿਆ ਅਫਸਰ ਸ਼੍ਰੀਮਤੀ ਪਰਮਿੰਦਰ ਕੌਰ ਅਤੇ ਉਪ ਜਿਲ੍ਹ ਸਿੱਖਿਆ ਅਫਸਰ ਸ੍ਰੀ ਐਸਪੀ ਸਿੰਘ ਨਾਲ ਫੋਨ ਤੇ ਸੰਪਰਕ ਕੀਤਾ ਗਿਆ ਤਾਂ ਦੋਨੋਂ ਅਧਿਕਾਰੀਆਂ ਵੱਲੋਂ ਫੋਨ ਅਟੈਂਡ ਨਹੀਂ ਕੀਤਾ ਗਿਆ ।