ਕੁਵੈਤ: 12 ਜੂਨ, ਦੇਸ਼ ਕਲਿੱਕ ਬਿਓਰੋ
ਕੁਵੈਤ ‘ਚ ਕਰਮਚਾਰੀਆਂ ਦੀ ਰਿਹਾਇਸ਼ੀ ਇਮਾਰਤ ਵਿੱਚ ਭਿਆਨਕ ਅੱਗ ਲੱਗਣ ਕਾਰਨ 40 ਲੋਕ ਮਾਰੇ ਗਏ ਅਤੇ ਮ੍ਰਿਤਕ ਲੋਕਾਂ ਵਿੱਚ ਕਈ ਭਾਰਤੀਆਂ ਦੇ ਸ਼ਾਮਲ ਹੋਣ ਦਾ ਖਦਸ਼ਾ ਹੈ। ਬੁੱਧਵਾਰ ਤੜਕੇ ਕੁਵੈਤ ਦੇ ਦੱਖਣੀ ਅਹਿਮਦੀ ਗਵਰਨੋਰੇਟ ਦੇ ਮੰਗਾਫ ਖੇਤਰ ਵਿੱਚ ਛੇ ਮੰਜ਼ਿਲਾ ਇਮਾਰਤ ਵਿੱਚ ਇੱਕ ਰਸੋਈ ਵਿੱਚ ਅੱਗ ਲੱਗ ਗਈ।ਇਮਾਰਤ ਵਿਚ ਲਗਭਗ 160 ਲੋਕ ਰਹਿੰਦੇ ਸਨ, ਜੋ ਕਿ ਉਸੇ ਕੰਪਨੀ ਦੇ ਕਰਮਚਾਰੀ ਹਨ ਅਤੇ ਬਹੁਤ ਸਾਰੇ ਕਰਮਚਾਰੀ ਭਾਰਤੀ ਸਨ। “ਅੱਜ ਭਾਰਤੀ ਕਾਮਿਆਂ ਨਾਲ ਵਾਪਰੇ ਦੁਖਦਾਈ ਅੱਗ-ਹਾਦਸੇ ਦੇ ਸਬੰਧ ਵਿੱਚ, ਦੂਤਾਵਾਸ ਨੇ ਇੱਕ ਐਮਰਜੈਂਸੀ ਹੈਲਪਲਾਈਨ ਨੰਬਰ ਲਗਾਇਆ ਹੈ: +965-65505246। ਸਾਰੇ ਸਬੰਧਤਾਂ ਨੂੰ ਅੱਪਡੇਟ ਲਈ ਇਸ ਹੈਲਪਲਾਈਨ ਨਾਲ ਜੁੜਨ ਦੀ ਬੇਨਤੀ ਕੀਤੀ ਜਾਂਦੀ ਹੈ। ਦੂਤਾਵਾਸ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਵਚਨਬੱਧ ਹੈ, ”ਕੁਵੈਤ ਵਿੱਚ ਭਾਰਤੀ ਦੂਤਾਵਾਸ ਨੇ ਐਕਸ 'ਤੇ ਇੱਕ ਪੋਸਟ ਵਿੱਚ ਕਿਹਾ।