1930 ’ਚ ਭਗਵਤੀ ਚਰਨ ਵੋਹਰਾ ਦੀ ਲਾਹੌਰ ਰਾਵੀ ਦਰਿਆ ਕੰਢੇ ਬੰਬ ਅਜ਼ਮਾਇਸ਼ ਦੌਰਾਨ ਸ਼ਹਾਦਤ
ਚੰਡੀਗੜ੍ਹ, 28 ਮਈ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆ ਵਿੱਚ 28 ਮਈ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿੱਚ ਸਦਾ ਲਈ ਦਰਜ ਹੋ ਗਈਆਂ ਹਨ।ਅੱਜ ਜਾਣਾਂਗੇ 28 ਮਈ ਦੇ ਇਤਿਹਾਸ ਬਾਰੇ :-
28 ਮਈ 1930 : ਭਗਵਤੀ ਚਰਨ ਵੋਹਰਾ ਦੀ ਲਾਹੌਰ ਰਾਵੀ ਦਰਿਆ ਕੰਢੇ ਬੰਬ ਅਜ਼ਮਾਇਸ਼ ਦੌਰਾਨ ਸ਼ਹਾਦਤ
ਇਨਕਲਾਬੀ ਸਾਹਿਤ ਦੀਆਂ ਤਿੰਨ ਟਕਸਾਲੀ ਰਚਨਾਵਾਂ ਭਾਵ ਨੌਜਵਾਨ ਭਾਰਤ ਸਭਾ ਤੇ ਐਚ ਐਸ ਆਰ ਏ (ਦੋਹਾਂ) ਦੇ ਮੈਨੀਫੈਸਟੋ ਤੇ ‘ਬੰਬ ਦਾ ਫ਼ਲਸਫ਼ਾ’ ਦੇ ਰਚਣਹਾਰੇ ਭਗਵਤੀ ‘ਭਾਈ’, ਆਪਣੇ ਜਿਗਰੀ ਦੋਸਤ ਦੇ ਸਾਥੀ, ਭਗਤ ਸਿੰਘ ਤੇ ਦੱਤ ਨੂੰ ਕੈਦੋਂ ਛੁਡਾਉਣ ਦੀ ਤਿਆਰੀ ਵਜੋਂ ਰਾਵੀ ਦਰਿਆ ਕੰਢੇ ਸੰਘਣੇ ਰੁਖਾਂ ਵਿਚਾਲੇ ਬੰਬ ਦੀ ਅਜ਼ਮਾਇਸ਼ ਕਰਦਿਆਂ ਸ਼ਹੀਦ ਹੋਏ। ਹਾਲਾਤ ਨੇ ਉਨ੍ਹਾਂ ਦੀ ਸੁਪਤਨੀ ਦੁਰਗਾ ‘ਭਾਬੀ’ ਨੂੰ ਅੰਤਿਮ ਦਰਸ਼ਨਾਂ ਤੋਂ ਵੀ ਵਿਰਵੇ ਰੱਖਿਆ ਤੇ ਦਰਿਆ ਕੰਢੇ ਟੋਆ ਪੁਟਕੇ ਉਥੇ ਹੀ ਅੰਤਮ ਕਿਰਿਆ ਕਰ ਦਿੱਤੀ ਗਈ। ਸਿਤਮ ਜ਼ਰੀਫ਼ੀ ਇੱਥੇ ਹੀ ਨਹੀਂ ਮੁਕੀ, ਦੂਜੇ ਲਾਹੌਰ ਸਾਜਸ਼ ਕੇਸ ਦੇ ਵਾਅਦਾ ਮੁਆਫ਼ ਗਵਾਹ ਇੰਦਰਪਾਲ ਦੀ ਨਿਸ਼ਾਨਦੇਹੀ ਤੇ ਇਹ ਟੋਆ ਪੁਟ ਕੇ, ਬਚੀ ਖੁਚੀ ਸਮਗਰੀ ਨੂੰ ਅਦਾਲਤ ਵਿੱਚ ‘ਸਬੂਤ’ ਵਜੋਂ ਪੇਸ਼ ਕੀਤਾ ਗਿਆ।
28 ਮਈ 2008 ਨੂੰ ਨੇਪਾਲ ਵਿੱਚ 240 ਸਾਲਾਂ ਤੋਂ ਚੱਲੀ ਆ ਰਹੀ ਰਾਜਸ਼ਾਹੀ ਦਾ ਅੰਤ ਹੋ ਗਿਆ।
28 ਮਈ 2002 ਵਿੱਚ ਨੇਪਾਲ ਵਿੱਚ ਮੁੜ ਐਮਰਜੈਂਸੀ ਲਗਾਈ ਗਈ ਸੀ।
28 ਮਈ 1998 ਨੂੰ ਪਾਕਿਸਤਾਨ ਨੇ ਆਪਣਾ ਪਹਿਲਾ ਪਰਮਾਣੂ ਪ੍ਰੀਖਣ ਕੀਤਾ ਸੀ।
28 ਮਈ 1967 ਵਿੱਚ ਬਰਤਾਨਵੀ ਮਲਾਹ ਸਰ ਫ੍ਰਾਂਸਿਸ ਚਿਚੈਸਟਰ ਇੱਕ ਕਿਸ਼ਤੀ ਵਿੱਚ ਸੰਸਾਰ ਦੀ ਪਰਿਕਰਮਾ ਕਰਕੇ ਘਰ ਪਰਤਿਆ ਸੀ।
28 ਮਈ 1959 ਨੂੰ ਦੋ ਅਮਰੀਕੀ ਬਾਂਦਰਾਂ ਨੇ ਪੁਲਾੜ ਵਿੱਚ ਇੱਕ ਸਫਲ ਯਾਤਰਾ ਕੀਤੀ।