ਨਵੀਂ ਦਿੱਲੀ, 26 ਮਈ, ਦੇਸ਼ ਕਲਿੱਕ ਬਿਓਰੋ :
ਇਕ ਔਰਤ ਨੂੰ ਬੱਚਿਆਂ ਨਾਲ ਸੁਮੰਦਰ ਕੰਡੇ ਘੁੰਮਣ ਜਾਣ ਉਸ ਸਮੇਂ ਮਹਿੰਗਾ ਪਿਆ ਗਿਆ ਜਦੋਂ 73 ਲੱਖ ਰੁਪਏ ਦਾ ਜ਼ੁਰਮਾਨਾ ਹੋ ਗਿਆ। ਅਮਰੀਕਾ ਦੇ ਕੈਲੀਫੋਰਨੀਆ ਵਿੱਚ ਸੁਮੰਦਰ ਕਿਨਾਰੇ ਬੱਚਿਆਂ ਨਾਲ ਮਾਂ ਘੁੰਮਣ ਗਈ ਸੀ। ਔਰਤ ਉਤੇ ਦੋਸ਼ ਹੈ ਕਿ ਬੱਚਿਆਂ ਨੇ ਸੁਮੰਦਰ ਕਿਨਾਰੇ ਸਿੱਪੀਆਂ ਸਮਝਕੇ 72 ਕਲੈਮ ਇਕੱਠੇ ਕਰ ਲਏ। ਚਾਰਲੋਟ ਰੂਸ ਅਤੇ ਉਸਦੇ ਬੱਚੇ ਬੀਚ ਉਤੇ ਗਏ ਸਨ। ਇਸ ਸੁਮੰਦਰੀ ਤੱਟ ਦੁਨੀਆ ਦੀ ਕਲੈਮ ਰਾਜਧਾਨੀ ਵਜੋਂ ਮਸ਼ਹੂਰ ਹੈ। ਔਰਤ ਉਸ ਸਮੇਂ ਹੈਰਾਨ ਰਹਿ ਗਈ ਜਦੋਂ ਡਿਪਾਰਟਮੈਂਟ ਆਫ ਫਿਸ਼ ਐਂਡ ਵਾਈਲਡਲਾਈਫ ਦੇ ਅਧਿਕਾਰੀਆਂ ਨੇ ਉਸਨੂੰ ਇਕ ਟਿਕਟ ਦਿੱਤੀ ਅਤੇ ਕਿਹਾ ਕਿ ਤੁਹਾਡੇ ਪੰਜ ਬੱਚਿਆਂ ਨੇ ਬਿਨਾਂ ਲਾਈਸੈਂਸ ਦੇ ਕਲੈਮ ਇਕੱਠੇ ਕੀਤੇ ਹਨ।
ਮੀਡੀਆ ਵਿੱਚ ਆਈਆਂ ਰਿਪੋਰਟਾਂ ਮੁਤਾਬਕ ਰੂਸ ਨੇ ਕਿਹਾ ਮੇਰੇ ਬੱਚਿਆਂ ਨੇ ਸੋਚਿਆ ਕਿ ਉਹ ਸੀਪੀਆਂ ਇਕੱਠੀਆਂ ਕਰ ਰਹੇ ਹਨ, ਪ੍ਰੰਤੂ ਸਚ ਕਹੇ ਤਾਂ ਉਹ ਅਸਲ ਵਿੱਚ ਕਲੈਮ ਇਕੱਠੇ ਕਰ ਰਹੇ ਸਨ। ਸਾਡੇ ਜਾਣ ਤੋਂ ਠੀਕ ਪਹਿਲਾਂ ਜਦੋਂ ਮੈਂ ਟਿਕਟ ਦੇਖਿਆ ਤਾਂ ਹੈਰਾਨ ਸੀ। ਇਸ ਵਿੱਚ ਜ਼ੁਰਮਾਨਾ ਦੇਣ ਨੂੰ ਕਿਹਾ ਗਿਆ। ਸਿੱਪੀਆਂ ਅਕਸਰ ਪਾਣੀ ਵਿੱਚ ਬਹਿ ਕੇ ਆ ਜਾਂਦੀਆਂ ਹਨ, ਜਿਨ੍ਹਾਂ ਨੂੰ ਲੈਣ ਵਿੱਚ ਕੋਈ ਦਿੱਕਤ ਨਹੀਂ, ਪ੍ਰੰਤੂ ਕਲੈਮ ਕਾਫੀ ਜ਼ਿਆਦਾ ਲੱਭਣ ਉਤੇ ਮਿਲਦੇ ਹਨ। ਇਨ੍ਹਾਂ ਵਿੱਚ ਜੀਵ ਹੁੰਦੇ ਹਨ, ਜੋ ਇਸਨੂੰ ਖੋਲ੍ਹਣ ਉਤੇ ਮਰ ਸਕਦੇ ਹਨ। ਰਿਪੋਰਟ ਅਨੁਸਾਰ ਸੈਨ ਲੁਈਸ ਓਬਿਸਪੋ ਦੇ ਜੱਜ ਨੂੰ ਆਪਣੀ ਗਲਤੀ ਸਮਝਾਉਣ ਤੋਂ ਬਾਅਦ ਜ਼ੁਰਮਾਨਾ ਘਟਾ ਕੇ 500 ਡਾਲਰ (ਕਰੀਬ 41,000 ਰੁਪਏ) ਕਰ ਦਿੱਤਾ ਗਿਆ।
ਆਊਟਲੇਟ ਨੇ ਡਿਪਾਰਟਮੈਂ ਆਫ ਫਿਸ਼ ਐਂਡ ਵਾਈਲਡਲਾਈਫ ਦੇ ਲੈਫਟੀਨੈਟ ਮੈਥਯੂ ਗਿਲ ਦੇ ਹਫਾਲੇ ਨਾਲ ਕਿਹਾ, ‘ਇਹ ਨਿਯਮ ਇਸ ਲਈ ਬਣਾਏ ਗਏ ਹਨ, ਤਾਂ ਕਿ ਸ਼ੈਲਫਿਸ਼ ਸਾਢੇ ਚਾਰ ਇੰਚ ਤੱਕ ਵਧ ਸਕੇ ਤਾਂ ਉਹ ਹਰ ਸਾਲ ਅੰਡੇ ਦੇ ਸਕੇ ਅਤੇ ਸੰਤਾਨ ਪੈਦਾ ਕਰ ਸਕੇ, ਜਿਸ ਵਿੱਚ ਛੋਟੇ ਕਲੈਮ ਵੀ ਸ਼ਾਮਲ ਹਨ। ਗਿੱਲ ਨੇ ਕਿਹਾਕਿ ਸੁਮੰਦਰ ਕਿਨਾਰੇ ਜਾਣ ਤੋਂ ਪਹਿਲਾਂ ਖੁਦ ਨੂੰ ਆਪਣੇ ਬੱਚਿਆਂ ਨੂੰ ਸਿੱਖਿਅਤ ਕਰੇ।