ਮੈਡਰਿਡ, 24 ਮਈ, ਦੇਸ਼ ਕਲਿਕ ਬਿਊਰੋ :
ਸਪੇਨ ਦੇ ਮੇਜੋਰਕਾ ਟਾਪੂ 'ਤੇ ਬੀਤੀ ਦੇਰ ਰਾਤ ਇਕ ਰੈਸਟੋਰੈਂਟ ਦੀ ਛੱਤ ਡਿੱਗਣ ਕਾਰਨ 4 ਲੋਕਾਂ ਦੀ ਮੌਤ ਹੋ ਗਈ ਅਤੇ 27 ਗੰਭੀਰ ਜ਼ਖਮੀ ਹੋ ਗਏ। ਬਚਾਅ ਟੀਮ ਮੌਕੇ 'ਤੇ ਪਹੁੰਚ ਗਈ ਹੈ। ਬੀਬੀਸੀ ਮੁਤਾਬਕ ਇਹ ਘਟਨਾ ਸਥਾਨਕ ਸਮੇਂ ਅਨੁਸਾਰ ਰਾਤ 8 ਵਜੇ (ਭਾਰਤੀ ਸਮੇਂ ਅਨੁਸਾਰ ਰਾਤ 11:30 ਵਜੇ) ਵਾਪਰੀ।
ਸਪੇਨ ਅਤੇ ਮੇਜੋਰਕਾ ਟਾਪੂ ਵਿਚਕਾਰ ਦੂਰੀ ਲਗਭਗ 750 ਕਿਲੋਮੀਟਰ ਹੈ। ਪੁਲਸ ਮੁਤਾਬਕ ਇਹ ਰੈਸਟੋਰੈਂਟ ਤਿੰਨ ਮੰਜ਼ਿਲਾ ਸੀ, ਜਿਸ ਦਾ ਇਕ ਪਿਲਰ ਡਿੱਗ ਗਿਆ, ਜਿਸ ਕਾਰਨ ਛੱਤ ਦਾ ਇਕ ਹਿੱਸਾ ਹੇਠਾਂ ਡਿੱਗ ਗਿਆ। ਬਚਾਅ ਦਲ ਦਾ ਕਹਿਣਾ ਹੈ ਕਿ ਮਲਬੇ 'ਚੋਂ ਲੋਕਾਂ ਨੂੰ ਕੱਢਣ ਦਾ ਕੰਮ ਜਾਰੀ ਹੈ।