ਦਲਜੀਤ ਕੌਰ
ਭਵਾਨੀਗੜ੍ਹ, 30 ਮਾਰਚ, 2024: ਚੰਨੋ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਪੈਪਸੀਕੋ ਕੰਨਸਟ੍ਰੇਟ ਪਲਾਂਟ ਵੱਲੋਂ ਸੰਖੇਪ ਪ੍ਰੰਤੂ ਪ੍ਰਭਾਵਸ਼ਾਲੀ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਕੰੰਪਨੀ ਵੱਲੋਂ ਸੀਨੀਅਰ ਲੀਡਰਸ਼ਿਪ ਟੀਮ ਆਇਰਲੈਡ ਤੋਂ ਪਹੁੰਚੀ। ਜਿਸ ਦੀ ਅਗਵਾਈ ਸ੍ਰੀ ਰੈਂਡਲ ਲੋਵੋਰਨ, ਸ੍ਰੀ ਪੰਕਜ਼ ਅਗਰਵਾਲ, ਸ੍ਰੀ ਮੁਨੀਸ਼ ਅਗਰਵਾਲ, ਸ੍ਰੀ ਰਾਫਾ, ਸ੍ਰੀ ਜੋਸ਼ ਵਾਟ ਸਨ।
ਇਸ ਮੌਕੇ ਸਕੂਲ ਪ੍ਰਿੰਸੀਪਲ ਮੈਡਮ ਜਸਪ੍ਰੀਤ ਕੌਰ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਸ੍ਰੀ ਰੈਂਡਲ ਲੋਵੋਰਨ ਨੇ ਅਪਣੇ ਸੰਬੋਧਨ ਵਿੱਚ ਕਿਹਾ ਕਿ ਪੈਪਸੀਕੋ ਹਮੇਸ਼ਾ ਹੀ ਸਮਾਜ ਭਲਾਈ ਦੇ ਕੰੰਮਾਂ ਵਿੱਚ ਅੱਗੇ ਵਧਕੇ ਅਪਣਾ ਯੋਗਦਾਨ ਪਾਉਦੀ ਹੈ। ਸਿੱਖਿਆ ਦੇ ਖੇਤਰ ਅਤੇ ਬੱਚਿਆਂ ਨੂੰ ਪੌਸ਼ਟਿਕ ਅਹਾਰ ਦੇਣਾਂ ਕੰਪਨੀ ਵਲੋ ਪ੍ਰਮੁੱਖ ਟੀਚਾ ਅਪਣਾਇਆ ਹੈ। ਇਸ ਮੌਕੇ ਪੈਪਸੀਕੋ ਕੰਨਸਟ੍ਰੇਟ ਪਲਾਂਟ ਚੰਨੋਂ ਵੱਲੋਂ ਸਕੂਲ ਦੀ ਕੰਪਿਊਟਰ ਲੈਬ ਲਈ ਦਸ ਲੈਪਟਾਪ ਅਤੇ ਵਾਟਰ ਕੂਲ਼ਰ ਦਿੱਤਾ ਗਿਆ। ਇਸ ਮੌਕੇ ਹਰਪ੍ਰੀਤ ਭਾਟੀਆ ਪਲਾਂਟ ਮੈਨੇਜਰ ਅਤੇ ਆਸ਼ੂਤੋਸ਼ ਪੰਜਾਬੀ ਨੇ ਵਿਦਿਆਰਥੀਆਂ ਨਾਲ ਅਪਣੇ ਵਿਚਾਰ ਸਾਂਝੇ ਕੀਤੇ। ਸਕੂਲ਼ ਦੇ ਵਿਦਿਆਰਥੀਆਂ ਵੱਲੋ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਪੈਪਸੀਕੋ ਵੱਲੋ ਮੈਡਮ ਰਾਜਦੀਪ ਕੌਰ ਨੇ ਅਪਣੇ ਵੱਲੋ ਸਮੇ ਸਮੇ ਤੇ ਸਕੂਲ਼ ਦੀ ਹਰ ਸੰਭਵ ਸਹਾਇਤਾ ਕਰਨ ਦਾ ਭਰੋਸਾ ਦਿੱਤਾ।
ਪ੍ਰੋਗਰਾਮ ਦੇ ਅਖੀਰ ਵਿੱਚ ਪ੍ਰਿੰਸੀਪਲ ਸ੍ਰੀਮਤੀ ਜਸਪ੍ਰੀਤ ਕੌਰ ਨੇ ਪੈਪਸੀਕੋ ਕੰਨਸਟ੍ਰੇਟ ਪਲਾਂਟ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਜਗਤਾਰ ਸਿੰਘ ਕੰਪਿਊਟਰ ਫੈਕਲਟੀ, ਜਗਵਿੰਦਰ ਸਿੰਘ, ਮਨਦੀਪ ਸਿੰਘ, ਮੈਡਮ ਰਣਬੀਰ ਕੌਰ, ਪਰਮਜੀਤ ਕੌਰ ਵਿਰਕ, ਸਤਿੰਦਰਪਾਲ ਕੌਰ, ਬਲਜਿੰਦਰ ਕੌਰ, ਪਰਮੀਤ ਕੌਰ, ਮੋਨਿਕਾ ਸ਼ਰਮਾਂ, ਕਮਲਬੀਰ ਕੌਰ ਅਤੇ ਸਕੂਲ਼ ਦੇ ਵਿਦਿਆਰਥੀ ਅਤੇ ਸਕੂਲ਼ ਮੈਨੇੁਜ਼ਰ ਤਰਸੇਮ ਸਿੰਘ ਹਾਜ਼ਰ ਸਨ।