ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਲੇਮਪੁਰ ਦੇ ਪ੍ਰਿੰਸੀਪਲ ਮਲਕੀਤ ਸਿੰਘ ਵੱਲੋਂ ਸਕੂਲ ਦੀਆਂ ਨਾਨ ਬੋਰਡ ਜਮਾਤਾਂ ਦਾ ਨਤੀਜਾ ਐਲਾਨਿਆ ਗਿਆ ਅਤੇ ਹਰੇਕ ਜਮਾਤ ਵਿੱਚੋ ਪਹਿਲੀਆਂ ਪੰਜ ਪੁਜੀਸ਼ਨਾਂ ਹਾਸਿਲ ਕਰਨ ਵਾਲਿਆਂ ਨੂੰ ਮੈਡਲ ਤੇ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਸਬੰਧੀ ਜਾਣਕਾਰੀ ਦਿੰੰਦਿਆਂ ਸਕੂਲ ਦੇ ਪੰਜਾਬੀ ਮਾਸਟਰ ਸ਼੍ਰੀ ਕੁਲਤਾਰ ਸਿੰਘ ਨੇ ਦੱਸਿਆ ਕਿ
ਗਿਆਰਵੀਂ ਜਮਾਤ ਵਿੱਚੋ ਸੋਨਪ੍ਰੀਤ ਕੌਰ ਨੇ 96%, ਸੁਖਦੀਪ ਸਿੰਘ ਨੇ 93%,ਨੌਂਵੀ ਜਮਾਤ ਵਿੱਚੋ ਭਵਨਦੀਪ ਕੌਰ ਨੇ 93.07%, ਦਲਜੀਤ ਸਿੰਘ ਨੇ 90.03% , ਸੱਤਵੀ ਜਮਾਤ ਵਿੱਚੋ ਅਰਸ਼ਦੀਪ ਸਿੰਘ ਨੇ 94%,ਰਮਨਜੋਤ ਕੌਰ ਨੇ 83% ਅਤੇ ਛੇਂਵੀ ਜਮਾਤ ਵਿੱਚੋ ਸ਼ਰਨਜੀਤ ਕੌਰ ਨੇ 96% ਨਾਲ ਪਹਿਲਾ ਅਤੇ ਸਹਿਜਪ੍ਰੀਤ ਕੌਰ ਨੇ 89% ਨੰਬਰ ਲੈਕੇ ਦੂਜਾ ਸਥਾਨ ਹਾਸਿਲ ਕੀਤਾ ਹੈ।
ਇਸ ਮੌਕੇ ਗੁਰਚਰਨ ਸਿੰਘ ਯੂਐਸਏ ਵਾਲਿਆਂ ਦੇ ਪੁੱਤਰ ਕਮਲਜੀਤ ਸਿੰਘ ਨੇ ਸਰਦਾਰ ਬਿਕਰਮ ਸਿੰਘ ਰਾਹੀਂ ਭੇਜੀ ਗਈ ਨਗਦ ਰਾਸ਼ੀ ਤੇ ਇਨਾਮ ਜੋ ਪਹਿਲੀਆਂ ਪੰਜ ਪੁਜੀਸ਼ਨਾਂ ਹਾਸਿਲ ਕਰਨ ਵਾਲੇ ਬੱਚਿਆਂ ਨੂੰ ਵੰਡੇ ਗਏ।
ਇਸ ਮੌਕੇ ਤੇ ਪ੍ਰਿੰਸੀਪਲ ਮਲਕੀਤ ਸਿੰਘ ਨੇ ਦਾਨੀ ਸੱਜਣਾਂ ਸਮੇਤ ਹਾਜਰ ਸਾਰੇ ਮਾਪਿਆਂ ਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ , ਪਿੰਡ ਦੇ ਸਰਪੰਚ ਤੇ ਹੋਰ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਸ੍ਰੀ ਸੰਜੀਵ ਅੱਤਰੀ, ਸੁਮਨਦੀਪ ਕੌਰ, ਦਰਸ਼ਨ ਸਿੰਘ, ਕੁਲਤਾਰ ਸਿੰਘ,ਹਰਪ੍ਰੀਤ ਕੌਰ, ਹਰਿੰਦਰ ਕੌਰ,ਮਾਧੁਰੀ ਮਿੱਤਲ, ਦੀਪਿਕਾ ਗੋਇਲ , ਅਨੁਰਾਧਾ, ਹਰਮੇਲ ਕੌਰ, ਸਿਮਰਨਜੋਤ ਸਿੰਘ, ਰਾਜਬੀਰ ਸਿੰਘ, ਗੁਰਿੰਦਰ ਕੌਰ, ਨਰਿੰਦਰ ਕੌਰ, ਕਰਮ ਸਿੰਘ, ਹਰਜੀਤ ਸਿੰਘ, ਹਰਪ੍ਰੀਤ ਕੌਰ, ਕੁਲਵੰਤ ਕੌਰ, ਕਮਲਜੀਤ ਕੌਰ, ਜਰਨੈਲ ਸਿੰਘ, ਸਤਿਨਾਮ ਸਿੰਘ,ਤੇ ਜਗਤਾਰ ਸਿੰਘ ਹਾਜ਼ਰ ਸਨ।