ਮੋਹਾਲੀ: 4 ਫਰਵਰੀ, ਦੇਸ਼ ਕਲਿੱਕ ਬਿਓਰੋ
SCERT ਵੱਲੋਂ ਸਾਲ2023-24 ਦੌਰਾਨ ਰਾਸ਼ਟਰੀ ਅਵਿਸ਼ਕਾਰ ਅਭਿਆਨ(RAA) ਅਧੀਨ ਵਿਗਿਆਨ, ਅੰਗਰੇਜ਼ੀ, ਸਮਾਜਿਕ ਸਿੱਖਿਆ ਅਤੇ ਗਣਿਤ ਵਿਸ਼ੇ ਦੇ ਬਲਾਕ ਪੱਧਰ ਅਤੇ ਜਿਲ੍ਹਾ ਪੱਧਰ 'ਤੇ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਜਿਸ ਦੇ ਵਿੱਚ ਸ. ਸ. ਸ. ਸਕੂਲ ਮੱਛਲੀ ਕਲਾਂ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਬਲਾਕ ਪੱਧਰ ਅਤੇ ਜਿਲ੍ਹਾ ਪੱਧਰ `ਤੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ ।
ਜ਼ਿਲ੍ਹਾ ਪੱਧਰੀ ਸਾਇੰਸ ਪ੍ਰਦਰਸ਼ਨੀ ਵਿਚ ਮੈਡਮ ਟੀਨੂ ਸਿੰਗਲਾਂ ਜੀ ਦੀ ਅਗਵਾਈ ਵਿੱਚ 9ਵੀਂ -10ਵੀਂ ਵਰਗ ਦੇ ਮੁਕਾਬਲੇ ਵਿੱਚ ਸਿਮਰਤਜੋਤ ਸਿੰਘ ਤੇ ਆਰੀਅਨ ਨੇ ਸੰਚਾਰ ਅਤੇ ਆਵਾਜਾਈ ਥੀਮ ਵਿੱਚ ਪਹਿਲਾ ਸਥਾਨ ਅਤੇ ਖੇਤੀਬਾੜੀ ਥੀਮ ਵਿੱਚ ਅਮਨਪ੍ਰੀਤ ਸਿੰਘ,ਦਿਲਪ੍ਰੀਤ ਸਿੰਘ ਨੇ ਦੂਜਾ ਸਥਾਨ ਅਤੇ ਕੰਪਿਉਟੇਸ਼ਨ ਥਿੰਕਿੰਗ ਥੀਮ ਵਿੱਚ ਤਨਵਿੰਦਰ ਕੌਰ,ਗੁਰਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ ।
ਇਸੇ ਤਰਾਂ 6ਵੀਂ -8ਵੀਂ ਵਰਗ ਵਿੱਚ ਮੈਡਮ ਕਰਮਜੀਤ ਕੌਰ ਸਾਇੰਸ ਮਿਸਟ੍ਰੈਸ ਦੀ ਅਗਵਾਈ ਵਿੱਚ ਸੰਚਾਰ ਅਤੇ ਆਵਾਜਾਈ ਥੀਮ ਵਿੱਚ ਹਰਨੂਰ ਕੌਰ ਅਤੇ ਦੀਕਸ਼ਾ ਨੇ ਤੀਜਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ
ਮੈਥ ਪ੍ਰਦਰਸ਼ਨੀ ਵਿੱਚ ਮੈਥ ਮਿਸਟ੍ਰੈਸ ਮੈਡਮ ਜੀਵਨ ਜੋਤੀ ਦੀ ਅਗਵਾਈ ਜਸਪ੍ਰੀਤ ਕੌਰ ਨੇ ਪਹਿਲਾ ਪਾਰੁਲ ਅਤੇ ਤਨਵੀਰ ਨੇ ਬਲਾਕ ਪੱਧਰ'ਤੇ ਦੂਜਾ ਸਥਾਨ ਪ੍ਰਾਪਤ ਕੀਤਾ।
ਇਸੇ ਤਰਾਂ ਕੁਇਜ਼ ਮੁਕਾਬਲੇ ਵਿੱਚ ਮੈਥ ਮਾਸਟਰ ਸ਼੍ਰੀ ਸੰਜੀਵ ਭਾਰਦਵਾਜ ਜੀ ਦੀ ਅਗਵਾਈ ਵਿੱਚ 6ਵੀਂ-8ਵੀਂ ਵਰਗ ਮੰਨਤ , ਵਰਿੰਦਾ ਅਤੇ ਸ਼ਾਹਿਦ ਮੁਹੰਮਦ ਨੇ ਅਤੇ 9ਵੀਂ-10ਵੀਂ ਵਰਗ ਵਿੱਚ ਹਿਮਾਂਸ਼ੂ ਅਤੇ ਖੁਸ਼ਬੂ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਪ੍ਰਿੰਸੀਪਲ ਸ੍ਰੀਮਤੀ ਨਵੀਨ ਗੁਪਤਾ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਉਨਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਅਤੇ ਸਕੂਲ ਦੇ ਮਿਹਨਤੀ ਸਟਾਫ਼ ਦੀ ਸ਼ਲਾਘਾ ਕੀਤੀ ।