ਮੋਹਾਲੀ: 31 ਜਨਵਰੀ, ਦੇਸ਼ ਕਲਿੱਕ ਬਿਓਰੋ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਛਲੀ ਕਲਾਂ ਨੇ ਪੰਜਾਬ ਸਰਕਾਰ ਦੁਆਰਾ ਦਿੱਤੀ ਜਾਣ ਵਾਲੀ ਸੈਰ-ਸਪਾਟਾ ਗਰਾਂਟ ਦਾ ਪ੍ਰਯੋਗ ਕਰਦੇ ਹੋਏ ਪ੍ਰਿੰਸੀਪਲ ਸ੍ਰੀਮਤੀ ਨਵੀਨ ਗੁਪਤਾ ਜੀ ਦੀ ਯੋਗ ਅਗਵਾਈ ਵਿੱਚ ਛੇਵੀਂ ਜਮਾਤ ਦੇ ਵਿਦਿਆਰਥੀਆਂ ਦਾ ਪੰਜਾਬ ਵਿਧਾਨ ਸਭਾ,ਸੈਕਟਰ1,ਚੰਡੀਗੜ੍ਹ ਦਾ ਇੱਕ ਰੋਜ਼ਾ ਵਿਦਿਅਕ ਟੂਰ ਕਰਵਾਇਆ । ਸਮਾਜਿਕ ਵਿਸ਼ੇ ਦੇ ਅਧਿਆਪਕ ਸ੍ਰੀ ਅਮਰੀਕ ਸਿੰਘ ਨੇ ਇਸ ਮੌਕੇ `ਤੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਰਤ ਸਰਕਾਰ ਦੁਆਰਾ ਪੰਜਾਬ ਹਰਿਆਣਾ ਵਿਧਾਨ ਸਭਾ ਦਾ ਡਿਜ਼ਾਇਨ ਤਿਆਰ ਕਰਨ ਦੀ ਜਿੰਮੇਵਾਰੀ ਉਸ ਸਮੇਂ ਦੇ ਵਿਸ਼ਵ ਪ੍ਰਸਿੱਧ ਆਰਕੀਟੈਚਰ ਲੀ ਕਾਰਬੂਜ਼ੀਅਰ ਨੂੰ ਦਿੱਤੀ ਗਈ ਸੀ । ਵਿਦਿਆਰਥੀਆਂ ਨੇ ਕੈਪੀਟਲ ਕੰਪਲੈਕਸ ਵਿੱਚ ਪੰਜਾਬ ਐਂਡ ਹਰਿਆਣਾ ਹਾਈਕੋਰਟ ਚੰਡੀਗੜ੍ਹ,ਓਪਨ ਹੈਂਡ,ਪੰਜਾਬ ਸਕੱਤਰੇਤ, ਪੰਜਾਬ ਵਿਧਾਨ ਸਭਾ ਅਤੇ ਐਮਪਟੀ ਥੀਏਟਰ ਵੇਖਿਆ। ਵਿਧਾਨ ਸਭਾ ਦੇ ਸੁਰੱਖਿਆ ਅਧਿਕਾਰੀ ਸ੍ਰੀ ਜਗਤਾਰ ਸਿੰਘ ਚੌਂਤਾ ਨੇ ਪੰਜਾਬ ਵਿਧਾਨ ਸਭਾ ਦੇ ਮਾਨਯੋਗ ਸਪੀਕਰ,ਸਾਹਿਬ ਡਿਪਟੀ ਸਪੀਕਰ,ਸਾਹਿਬ ਸਕੱਤਰ ਸਾਹਿਬ ਸਬੰਧੀ ਅਤੇ ਪੰਜਾਬ ਵਿਧਾਨ ਸਭਾ ਦੇ ਅੰਦਰ ਵਿਧਾਨ ਸਭਾ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ । ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਆਰਟ ਗੈਲਰੀ ਰਾਕ ਗਾਰਡਨ ਅਤੇ ਜਿਊਮੈਟਰਿਕ ਹਿਲ ਵੀ ਵੇਖਿਆ। ਇਹ ਟੂਰ ਵਿਦਿਆਰਥੀਆਂ ਲਈ ਬਹੁਤ ਸਿੱਖਿਆਦਾਇਕ ਸੀ।ਇਸ ਟੂਰ ਦੇ ਵਿੱਚ ਵਿਦਿਆਰਥੀਆਂ ਨਾਲ ਸ੍ਰੀਮਤੀ ਸਤਵੰਤ ਕੌਰ, ਮਿਸ ਰਿਚਾ ਅਤੇ ਸ੍ਰੀ ਮੁਹੰਮਦ ਰਫ਼ੀ ਅਧਿਆਪਕ ਸ਼ਾਮਿਲ ਸਨ। ਟੂਰ ਨੂੰ ਸਫਲ ਬਣਾਉਣ ਵਿੱਚ ਸਕੂਲ ਦੇ ਸਮੂਹ ਅਧਿਆਪਕਾਂ ਦਾ ਯੋਗਦਾਨ ਰਿਹਾ।