ਮੋਰਿੰਡਾ, 1 ਦਸੰਬਰ ( ਭਟੋਆ)
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਕੜੌਨਾ ਕਲਾਂ ਵਿਖੇ ਪ੍ਰਿੰਸੀਪਲ ਬਲਵੰਤ ਸਿੰਘ ਦੀ ਅਗਵਾਈ ਹੇਠ ਸਵੀਪ ਮੁਕਾਬਲੇ ਕਰਵਾਏ ਗਏ । ਸਕੂਲ ਦੇ ਸਵੀਪ ਕੋਆਰਡੀਨੇਟਰ ਗੁਰਦੀਪ ਕੌਰ ਨੇ ਦੱਸਿਆ ਕਿ ਇਸ ਸਮੇਂ ਸਵੀਪ ਦੇ ਨੋਡਲ ਅਫ਼ਸਰ ਰਾਬਿੰਦਰ ਸਿੰਘ ਰੱਬੀ ਨੇ ਬੱਚਿਆਂ ਨੂੰ ਚੋਣਾਂ ਸੰਬੰਧੀ ਕੁਇਜ਼ ਕਰਵਾਇਆ। ਭਾਸ਼ਣ ਮੁਕਾਬਲੇ ਵਿੱਚ ਅਰਸ਼ਦੀਪ ਸਿੰਘ ਨੇ ਪਹਿਲਾ, ਗਗਨਪ੍ਰੀਤ ਕੌਰ ਨੇ ਦੂਜਾ, ਤਮੰਨਾ ਅਤੇ ਕੁਲਬੀਰ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਰੰਗੋਲੀ ਮੁਕਾਬਲੇ ਵਿੱਚ ਤਰਨਪ੍ਰੀਤ ਕੌਰ, ਖ਼ੁਸ਼ਦੀਪ ਕੌਰ ਬਰਸਾਲਪੁਰ ਨੇ ਪਹਿਲਾ, ਹਰਸਿਮਰਨਜੀਤ ਕੌਰ, ਹਰਸ਼ਦੀਪ ਕੌਰ, ਕੁਲਵੀਰ ਕੌਰ, ਕਿਰਨਪ੍ਰੀਤ ਕੌਰ ਨੇ ਦੂਜਾ, ਤਮੰਨਾ, ਪ੍ਰਨੀਤ ਕੌਰ, ਗਗਨਪ੍ਰੀਤ ਕੌਰ, ਜਸਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਮਹਿੰਦੀ ਮੁਕਾਬਲੇ ਵਿੱਚ ਜੈਸਮੀਨ ਕੌਰ, ਸਿਮਰਨਜੀਤ ਕੌਰ ਨੇ ਪਹਿਲਾ, ਖ਼ੁਸ਼ਦੀਪ ਕੌਰ ਬਰਸਾਲਪੁਰ ਨੇ ਦੂਜਾ, ਰਵਨੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜੇਤੂਆਂ ਨੂੰ ਸਾਹਿਤਕ ਕਿਤਾਬਾਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਾਇਕਲ ਰੈਲੀ ਵੀ ਕੱਢੀ ਗਈ, ਜਿਸ ਦੀ ਅਗਵਾਈ ਸ੍ਰੀ ਰੱਬੀ ਤੋਂ ਇਲਾਵਾ ਸਰਬਜੀਤ ਸਿੰਘ ਬਰਸਾਲਪੁਰ ਅਤੇ ਰਣਧੀਰ ਸਿੰਘ ਨੇ ਕੀਤੀ। ਇਸ ਮੌਕੇ ਮੰਜੂ ਰਾਣੀ, ਸੁਖਜੀਤ ਕੌਰ, ਮਨਦੀਪ ਕੌਰ, ਰਾਜਵੰਤ ਕੌਰ, ਪ੍ਰਦੀਪ ਕੌਰ ਅਤੇ ਅਜੀਤ ਸਿੰਘ ਆਦਿ ਹਾਜਰ ਸਨ ।