ਨਵੀਂ ਦਿੱਲੀ, 17 ਜੂਨ, ਦੇਸ਼ ਕਲਿੱਕ ਬਿਓਰੋ :
ਇਹ ਇਕ ਆਮ ਸਵਾਲ ਲੋਕਾਂ ਦੇ ਮਨਾਂ ਵਿੱਚ ਹਮੇਸ਼ਾ ਰਹਿੰਦਾ ਹੈ ਕਿ ਅੰਡਾ ਪਹਿਲਾਂ ਆਇਆ ਹੈ ਜਾਂ ਮੁਰਗੀ। ਇਸ ਨੂੰ ਯੁੱਗਾਂ ਤੋਂ ਵਿਦਵਾਨਾਂ ਨੇ ਉਲਝਾਇਆ ਹੋਇਆ ਹੈ, ਅਜੇ ਤੱਕ ਹੱਲ ਨਹੀਂ ਹੋਇਆ ਸੀ। ਹੁਣ ਵਿਗਿਆਨੀਆਂ ਨੇ ਇਸ ਦਾ ਜਵਾਬ ਲਭ ਲਿਆ ਹੈ। ਵਿਗਿਆਨੀਆਂ ਵੱਲੋਂ ਇਸ ਦੇ ਹੱਲ ਲਈ ਕਈ ਖੋਜ਼ਾਂ ਕੀਤੀਆਂ ਗਈਆਂ ਹਨ। ਛਿਪਕਲੀਆਂ ਉਤੇ ਵੀ ਖੋਜ਼ ਕੀਤੀ ਗਈ ਹੈ। ਇਸ ਤੋਂ ਬਾਅਦ ਇਸ ਨਤੀਜੇ ਉਤੇ ਪਹੁੰਚੇ ਹਨ। ਇਹ ਨਵੇਂ ਨਿਸ਼ਕਰਸ਼ ਨੇਚਰ ਇਕੋਲੌਜੀ ਐਂਡ ਇਵੋਲਿਊਸ਼ਨ ਜਨਰਲ ਵਿੱਚ ਪ੍ਰਕਾਸ਼ਤ ਹੋਈ ਹੈ।
ਇਕ ਨਵੀਂ ਖੋਜ਼ ਤੋਂ ਪਤਾ ਲੱਗਿਆ ਹੈ ਕਿ ਆਧੁਨਿਕ ਸਮੇਂ ਦੇ ਸਰੀਸਰੀਪੋਂ, ਪੰਛੀਆਂ ਅਤੇ ਦੁੱਧਧਾਰੀ ਦੇ ਸ਼ੁਰੂਆਤ ਪੁਰਵਜ਼ਾਂ ਨੇ ਅੰਡੇ ਦੇਣ ਦੀ ਬਜਾਏ ਜੀਵਤ ਬੱਚਿਆਂ ਨੂੰ ਜਨਮ ਦਿੱਤਾ ਹੋਵੇਗਾ। ਇਹ ਸਿੱਟਾ 51 ਜੀਵਾਸ਼ਮ ਪ੍ਰਜਾਤੀਆਂ ਅਤੇ 29 ਜੀਵਿਤ ਪ੍ਰਜਾਤੀਆਂ ਦੇ ਵਿਸ਼ਲੇਸ਼ਣ ਦੇ ਅਧਾਰਿਤ ਕੱਢਿਆ ਗਿਆ ਹੈ।
ਇਸ ਖੋਜ਼ ਵਿੱਚ ਸ਼ਾਮਲ ਪ੍ਰਜਾਤੀਆਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਸੀ। ਓਵਿਪੇਰਸ (ਅੰਡੇ ਦੇਣ ਵਾਲੇ) ਜਾਂ ਵਿਵਿਪੇਰਸ (ਜੀਵਿਤ ਬੱਚਿਆਂ ਨੂੰ ਜਨਮ ਦੇਣ ਵਾਲੇ)। ਓਵਿਪੇਰਸ ਪ੍ਰਜਾਤੀਆਂ ਕਠੋਰ ਜਾਂ ਨਰਮ ਖੋਲ ਵਾਲੇ ਅੰਡੇ ਦੇਣ ਲਈ ਜਾਣੀਆਂ ਜਾਂਦੀਆਂ ਹਨ। ਉਥੇ, ਵਿਵਿਪੇਰਸ ਪ੍ਰਜਾਤੀਆਂ ਜੀਵਿਤ ਬੱਚੇ ਨੂੰ ਜਨਮ ਦਿੰਦੀ ਹੈ।
ਖੋਜ਼ ਕਰਤਾਵਾਂ ਦਾ ਕਹਿਣਾ ਹੈ ਕਿ ਏਮਨਿਓਟ੍ਰਸ ਦੇ ਉਦੇ ਤੋਂ ਪਹਿਲਾਂ ਕਸ਼ੇਰੂਕਿਓ ਦਾ ਇਕ ਸਮੂਹ ਜੋ ਭਰੂਣ ਦੇ ਵਿਕਾਸ ਵਿਚੋਂ ਲੰਘਦਾ ਹੈ, ਮੱਛੀ ਵਰਗੇ ਖੰਭਾਂ ਨਾਲ ਅੰਗਾਂ ਨੂੰ ਵਿਕਸਿਤ ਕਰਨ ਵਾਲੇ ਪਹਿਲੇ ਟੇਟ੍ਰਾਪੋਡ ਵਿੱਚ ਉਭਯਚਰ ਸੀ। ਇਸ ਜਮਾਨੇ ਦੇ ਉਭਯਚਰ ਵਰਗੇ ਡੱਡੂ ਅਤੇ ਸੈਲਾਮੈਂਡਰ ਦੇ ਸਮਾਨ ਉਨ੍ਹਾਂ ਭੋਜਨ ਅਤੇ ਪ੍ਰਜਨਨ ਲਈ ਪਾਣੀ ਜਾਂ ਉਸ ਦੇ ਕੋਲ ਰਹਿੰਦਾ ਸੀ।
ਬ੍ਰਿਸਟਨ ਯੂਨੀਵਰਸਿਟੀ ਦੇ ਖੋਜ਼ਕਰਤਾਵਾਂ ਨੇ ਦੱਸਿਆ ਕਿ ਹਜ਼ਾਰਾਂ ਸਾਲ ਪਹਿਲਾਂ ਮੁਰਗਾਂ ਜਾਂ ਮੁਰਗੀ ਅਜਿਹੇ ਨਹੀਂ ਹੁੰਦੇ ਸਨ ਜਿਵੇਂ ਅੱਜ ਦਿਖਾਈ ਦਿੰਦੇ ਹਨ। ਉਹ ਵਿਕਸਿਤ ਬੱਚਿਆਂ ਨੂੰ ਜਨਮ ਦਿੰਦੇ ਸਨ। ਹਾਲਾਂਕਿ, ਹੌਲੀ ਹੌਲੀ ਇਨ੍ਹਾਂ ਦਾ ਪੈਟਰਨ ਬਦਲਦਾ ਗਿਆ। ਬੱਚੇ ਨੂੰ ਜਨਮ ਦੇਣ ਵਾਲੀਆਂ ਮੁਰਗੀਆਂ ਅੰਡਾ ਦੇਣ ਲੱਗੀਆਂ। ਇਹ ਪਹਿਲੂ ਸਾਬਤ ਕਰਦਾ ਹੈ ਕਿ ਪਹਿਲਾਂ ਅੰਡਾ ਨਹੀਂ, ਬਲਕਿ ਮੁਰਗੀ ਆਈ।
ਪ੍ਰੋਫੈਸਰ ਮਾਈਕਲ ਬੇਂਟਨ ਨੇ ਰਿਪੋਰਟ ਵਿੱਚ ਕਿਹਾ ਕਿ ਇਮਨੀਯੋਟ੍ਰਸ ਤੋਂ ਪਹਿਲਾਂ ਮੱਛੀ ਦੇ ਪੰਖ ਨਾਲ ਅੰਗਾਂ ਨੂੰ ਵਿਕਸਿਤ ਕਰਨ ਵਾਲੇ ਟੇਟ੍ਰਾਪੋਡ੍ਰਸ ਉਪਯਚਰ ਸਨ। ਡੱਡੂ ਦੀ ਤਰ੍ਹਾਂ ਉਨ੍ਹਾਂ ਖਾਣੇ ਅਤੇ ਪ੍ਰਜਨਨ ਲਈ ਪਾਣੀ ਵਿੱਚ ਜਾਂ ਉਸਦੇ ਰਹਿਣਾ ਪੈਂਦਾ ਸੀ।