ਮੋਹਾਲੀ: 3 ਜੂਨ, ਜਸਵੀਰ ਸਿੰਘ ਗੋਸਲ
ਪੰਜਾਬ ਸਰਕਾਰ ਵੱਲੋਂ ਸਕੂਲ ਆਫ ਐਮੀਨੈਂਸ ਬਣਾਉਣ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇੰਨਾਂ ਸਕੂਲਾਂ ਵਿੱਚ ਪੜ੍ਹਣ ਵਾਲੇ ਵਿਦਿਆਰਥੀਆਂ ਦਾ ਵਿੱਦਿਅਕ ਪੱਧਰ ਉੱਚਾ ਚੁੱਕਣ ਤੋਂ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਪ੍ਰੇਰਿਤ ਕਰਨ ਵਾਤਾਵਰਨ ਸਿਰਜਿਆ ਜਾਵੇਗਾ। ਅਕਾਲੀ ਦਲ ਦੀ ਸਰਕਾਰ ਸਮੇਂ ਮੈਰੀਟੋਰੀਅਸ ਸਕੂਲਾਂ ਦੀ ਸਥਾਪਨਾ ਕੀਤੀ ਗਈ ਸੀ ਅਤੇ ਪੀ ਪੀ ਮੋਡ ਦੇ ਆਦਰਸ਼ ਸਕੂਲ ਸ਼ੁਰੂ ਕੀਤੇ ਗਏ ਸਨ ਸੋ ਸਫਲਤਾਪੂਰਵਕ ਚੱਲ ਰਹੇ ਹਨ। ਹੁਣ ਕੁਝ ਸਕੂਲ ਪ੍ਰਧਾਨ ਮੰਤਰੀ ਸ੍ਰੀ ਸਕੀਮ ਅਧੀਨ ਵਿਕਸਤ ਕੀਤੇ ਜਾ ਰਹੇ ਹਨ। ਸਰਕਾਰੀ ਸਕੂਲਾਂ ਨੂੰ ਕੇਂਦਰ ਸਰਕਾਰ ਅਤੇ ਸਟੇਟ ਸਰਕਾਰ ਵੱਲੋਂ ਚਲਾਇਆ ਜਾਂਦਾ ਹੈ ਸਰਕਾਰ ਜਿਸ ਮਰਜ਼ੀ ਪਾਰਟੀ ਦੀ ਹੋਵੇ ਹਰੇਕ ਸਰਕਾਰ ਦਾ ਉਦੇਸ਼ ਸਿੱਖਿਆ ਸੁਧਾਰ ਕਰਨਾ ਹੁੰਦਾ ਹੈ। ਸੁਧਾਰ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਪੜ੍ਹਨ ਵਾਲੇ ਵਿਦਿਆਰਥੀਆਂ, ਪੜ੍ਹਾਉਣ ਲਈ ਅਧਿਆਪਕ, ਸਕੂਲ਼ ਮੁਖੀ ਅਤੇ ਇੰਨਫ੍ਰਾਸਟੈਕਚਰ ਪੂਰਾ ਹੋਵੇ। ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ, ਪੰਜਾਬ ਦੇ ਸੂਬਾ ਪ੍ਰਧਾਨ ਸੰਜੀਵ ਕੁਮਾਰ, ਸੀਨੀਅਰ ਮੀਤ ਪ੍ਰਧਾਨ ਅਮਨ ਸ਼ਰਮਾ ਅਤੇ ਸਕੱਤਰ ਜਨਰਲ ਰਵਿੰਦਰ ਪਾਲ ਸਿੰਘ ਨੇ ਕਿਹਾ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਖ਼ਾਲੀ ਆਸਾਮੀਆਂ ਨੂੰ ਭਰਨ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਪ੍ਰੰਤੂ ਖ਼ਾਲੀ ਆਸਾਮੀਆਂ ਨੂੰ ਪਹਿਲ ਦੇ ਆਧਾਰ ਭਰਨ ਲਈ ਪਦ ਉੱਨਤ ਕਰਨ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਦੀ ਲੋੜ ਹੈ ਪ੍ਰੰਤੂ ਹਾਈਕੋਰਟ ਵਿੱਚ ਪੈਡਿੰਗ ਕੇਸਾਂ ਕਾਰਨ, ਸੀਨੀਆਰਤਾ ਸੂਚੀਆਂ ਵਿੱਚ ਅਪਡੇਟ ਨਾ ਹੋਣ ਕਰਕੇ ਲੰਬਵਿਤ ਪਏ ਹਨ। ਜਥੇਬੰਦੀ ਦੇ ਆਗੂ ਮਾਨਯੋਗ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਮਾਨਯੋਗ ਪ੍ਰਮੁੱਖ ਸਕੱਤਰ ਸੀਮਾ ਜੈਨ ਨੂੰ ਅਪੀਲ ਕਰਦੇ ਹੋਏ ਮੰਗ ਕਰਦੇ ਹਨ ਕਿ ਪ੍ਰਿੰਸੀਪਲਾਂ ਦੀਆਂ ਰਹਿੰਦੀਆਂ ਪਦ ਉੱਨਤੀਆਂ ਸ਼ਰਤਾਂ ਲਗਾ ਕੇ ਵਿਦਿਆਰਥੀਆਂ ਦੇ ਭਵਿੱਖ ਨੂੰ ਮੁੱਖ ਰੱਖ ਕੇ ਜ਼ਲਦ ਤੋਂ ਜ਼ਲਦ ਕੀਤੀਆਂ ਜਾਣ । ਜੇਕਰ ਕਿਸੇ ਵੀ ਕੈਟਾਗਰੀ ਦੇ ਅਧਿਆਪਕਾਂ, ਜਾਂ ਅਧਿਕਾਰੀਆਂ ਨੂੰ ਕੋਈ ਇਤਰਾਜ਼ ਹੋਵੇ ਤਾਂ ਉਸ ਦਾ ਬਣਦਾ ਹੱਕ ਦਿੱਤਾ ਜਾਵੇ। ਜਥੇਬੰਦੀ ਦੇ ਆਗੂ ਜਨਰਲ ਸਕੱਤਰ ਬਲਰਾਜ ਸਿੰਘ ਬਾਜਵਾ ਅਤੇ ਵਿੱਤ ਸਕੱਤਰ ਰਾਮ ਵੀਰ ਸਿੰਘ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪੇ ਕਮਿਸ਼ਨ ਦੇ ਬਕਾਏ, ਪੇਂਡੂੰ ਭੱਤਾ ਅਤੇ ਡੀ ਏ ਦੀਆਂ ਬਕਾਇਆ ਕਿਸ਼ਤਾਂ ਜਾਰੀ ਕਰਕੇ ਮੁਲਾਜ਼ਮ ਵਰਗ ਨੂੰ ਬਣਦਾ ਹੱਕ ਦਿੱਤਾ ਜਾਵੇ।ਰੋਕੇ ਹੋ ਸਾਰੇ ਭੱਤੇ ਜਾਰੀ ਕੀਤੇ ਜਾ ਜਾਣ। ਗਰਮੀ ਦੀਆ ਛੁੱਟੀਆਂ ਦੌਰਾਨ ਐਕਸ ਇੰਡੀਆ ਲੀਵ ਦੀ ਪ੍ਰਵਾਨਗੀ ਡੀ ਡੀ ਓ ਪੱਧਰ ਤੇ ਕਰਕੇ ਅਧਿਆਪਕਾਂ ਨੂੰ ਪ੍ਰੇਸ਼ਾਨੀ ਅਤੇ ਭ੍ਰਿਸ਼ਟਾਚਾਰ ਤੋਂ ਮੁਕਤ ਕੀਤਾ ਜਾਵੇ। ਸੂਬਾ ਪ੍ਰੈੱਸ ਸਕੱਤਰ ਰਣਬੀਰ ਸਿੰਘ ਸੋਹਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੈਕਚਰਾਰ ਯੂਨੀਅਨ ਪੰਜਾਬ ਹਮੇਸ਼ਾ ਸਿੱਖਿਆ ਵਿਭਾਗ ਵੱਲੋਂ ਸਾਰੀਆਂ ਡਿਉਟੀਆਂ ਨੂੰ ਤਨਦੇਹੀ ਨਾਲ ਨਿਭਾਉਣ ਲਈ ਤੱਤਪਰ ਰਹਿੰਦੇ ਹਨ। ਜਥੇਬੰਦੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੋਂ ਮੰਗ ਕਰਦੀ ਹੈ ਕਿ ਜਿੰਨਾ ਅਧਿਆਪਕਾਂ ਦੀਆਂ ਸਟੇਅ ਘੱਟ ਹੋਣ ਕਾਰਨ ਬਦਲੀਆਂ ਕਰਾਉਣ ਲਈ ਯੋਗ ਨਹੀਂ ਹਨ ਪ੍ਰੰਤੂ ਘਰਾਂ ਤੋਂ ਦੂਰ ਸੇਵਾ ਨਿਭਾ ਰਹੇ ਹਨ ਅਜਿਹੇ ਸਾਰੇ ਅਧਿਆਪਕਾਂ ਨੂੰ ਸਾਰੀਆਂ ਸ਼ਰਤਾਂ ਦੀ ਢਿੱਲ ਦੇ ਕੇ ਬਦਲੀ ਕਰਵਾਉਣ ਦਾ ਇੱਕ ਮੌਕਾ ਜ਼ਰੂਰ ਦਿੱਤਾ ਜਾਵੇ ਜੀ। ਇਸ ਮੌਕੇ ਜਗਤਾਰ ਸਿੰਘ ਸੈਦੋਕੇ, ਜਸਪਾਲ ਸਿੰਘ, ਹਰਜੀਤ ਸਿੰਘ ਬਲਾੜ੍ਹੀ, ਅਰੁਨ ਸ਼ਰਮਾ, ਅਵਤਾਰ ਸਿੰਘ ਧਨੋਆ, ਭੁਪਿੰਦਰ ਪਾਲ ਸਿੰਘ, ਦਲਜੀਤ ਸਿੰਘ, ਪਰਮਿੰਦਰ ਸਿੰਘ ਢਿੱਲੋਂ ਅਤੇ ਹਰਕੀਰਤ ਸਿੰਘ ਹਾਜ਼ਰ ਸਨ।