ਵਿਦਿਆਰਥੀ ਖ਼ਬਰ ਵਿਚਲੀ ਵੈਬਸਾਈਟ ‘ਤੇ ਭਲਕੇ ਤੋਂ ਦੇਖ ਸਕਣਗੇ ਰਿਜ਼ਲਟ
ਮੋਹਾਲੀ,26 ਮਈ,ਦੇਸ਼ ਕਲਿਕ ਬਿਊਰੋ:
ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਅੱਜ ਸ਼ੁੱਕਰਵਾਰ ਨੂੰ 10ਵੀਂ ਜਮਾਤ ਦਾ ਨਤੀਜਾ ਐਲਾਨੇਗਾ। ਬੋਰਡ ਦੇ ਪ੍ਰੀਖਿਆ ਕੰਟਰੋਲਰ ਜਨਕ ਰਾਜ ਮਹਿਰੋਕ ਨੇ ਦੱਸਿਆ ਕਿ ਨਤੀਜੇ ਅੱਜ 26 ਮਈ ਦਿਨ ਸ਼ੁੱਕਰਵਾਰ ਨੂੰ ਐਲਾਨੇ ਜਾਣਗੇ।ਉਨ੍ਹਾਂ ਦੱਸਿਆ ਕਿ ਵਿਦਿਆਰਥੀ ਭਲਕੇ ਸ਼ਨੀਵਾਰ ਸਵੇਰੇ 8 ਵਜੇ ਤੋਂ ਨਤੀਜਾ ਦੇਖ ਸਕਣਗੇ।ਇਸ ਵਾਰ ਤਿੰਨ ਲੱਖ ਤੋਂ ਵੱਧ ਵਿਦਿਆਰਥੀਆਂ ਨੇ 10 ਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਸੀ।ਉਨ੍ਹਾਂ ਦੱਸਿਆ ਕਿ ਨਤੀਜਾ ਦੇਖਣ ਲਈ ਵਿਦਿਆਰਥੀਆਂ ਨੂੰ https://www.pseb.ac.in 'ਤੇ ਲਾਗਇਨ ਕਰਨਾ ਹੋਵੇਗਾ।ਉਨ੍ਹਾਂ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਤੀਜੇ ਵੇਖਣ ਲਈ ਕੋਈ ਵੱਖਰਾ ਗਜ਼ਟ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ।