ਮਾਨਸਾ, 19 ਮਈ: ਦੇਸ਼ ਕਲਿੱਕ ਬਿਓਰੋ
ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਡ ਵੱਲੋਂ ਸੀਨੀਅਰ ਪੁਲਿਸ ਕਪਤਾਨ ਡਾ. ਨਾਨਕ ਸਿੰਘ ਦੀ ਅਗਵਾਈ ਵਿਚ ਪੁਲਿਸ ਪਬਲਿਕ ਸਕੂਲ ਮਾਨਸਾ ਨੂੰ 5 ਸਮਾਰਟ ਕਲਾਸਰੂਮ ਬੋਰਡ ਅਤੇ 5 ਅਲਮਾਰੀਆਂ ਭੇਂਟ ਕੀਤੀਆਂ ਗਈਆਂ।ਇਹ ਜਾਣਕਾਰੀ ਮੁੱਖ ਸਟੇਸ਼ਨ ਪ੍ਰਬੰਧਕ ਐਚ.ਪੀ.ਸੀ.ਐਲ. ਸ੍ਰੀ ਅਜੈਪਾਲ ਸਰੋਹਾ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਐਚ.ਪੀ.ਸੀ.ਐਲ. ਵੱਲੋਂ ਕਰੀਬ 11 ਲੱਖ ਰੁਪਏ ਦੀ ਰਾਸ਼ੀ ਦਾ ਸਾਮਾਨ ਸਕੂਲ ਨੂੰ ਭੇਂਟ ਕੀਤਾ ਗਿਆ ਹੈ।ਇਹ ਸਾਮਾਨ ਕਾਰਪੋਰੇਟ ਸਮਾਜਿਕ ਜਿੰਮੇਦਾਰੀ ਨੀਤਿ ਦੇ ਤਹਿਤ ਪ੍ਰਦਾਨ ਕੀਤੇ ਗਏ ਹਨ।ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਚੰਗੀ ਸਿੱਖਿਆ ਦੇ ਲਈ ਲੋੜੀਂਦੇ ਸਾਧਨ ਮੁਹੱਈਆ ਕਰਵਾਉਣਾ ਸਭ ਦਾ ਨੈਤਿਕ ਫਰਜ਼ ਹੈ।
ਸਕੂਲ ਪਿ੍ਰੰਸੀਪਲ ਸ੍ਰੀ ਮਨਮੋਹਨ ਸਿੰਘ ਨੇ ਐਚ.ਪੀ.ਸੀ.ਐਲ. ਦੁਆਰਾ ਪੁਲਿਸ ਪਬਲਿਕ ਸਕੂਲ ਲਈ ਬਿਹਤਰ ਸਿੱਖਿਆ ਹਿਤ ਨਿਰੰਤਰ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ। ਸਕੂਲੀ ਵਿਦਿਆਰਥੀਆਂ ਨੇ ਵੀ ਇਸ ਉਪਰਾਲੇ ਦਾ ਸਵਾਗਤ ਕੀਤਾ।
ਇਸ ਮੌਕੇ ਐਚ.ਪੀ.ਸੀ.ਐਲ. ਵੱਲੋਂ ਸੀਨੀਅਰ ਮੈਨੇਜ਼ਰ ਸ੍ਰੀ ਸਿਧਾਰਥ ਕੁਮਾਰ, ਸ੍ਰੀ ਸਿਧਾਰਥ ਦੁਆ, ਮੈਨੇਜ਼ਰ ਸ੍ਰੀ ਵਸੀਮ ਰਜ਼ਾ, ਡਿਪਟੀ ਮੈਨੈਜ਼ਰ ਪਿ੍ਰਆ ਸਿੰਘ, ਪਰਿਧੀ ਮਾਧੂਰ, ਡਿਪਟੀ ਜਨਰਲ ਮੈਨੈਜ਼ਰ ਸ੍ਰੀ ਸੁਖਵੰਤ ਸਿੰਘ ਕਾਹਲੋਂ, ਸ੍ਰੀ ਦੁਰਗਾ ਨਾਰਾਇਨ ਮੀਨਾ ਮੌਜੂਦ ਸਨ।