ਮੋਹਾਲੀ, 12 ਮਈ, ਦੇਸ਼ ਕਲਿੱਕ ਬਿਓਰੋ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 5ਵੀਂ ਅਤੇ 8ਵੀਂ ਸ਼੍ਰੇਣੀ ਅਨੁਪੂਰਕ (ਰੀ ਅਪੀਅਰ ਪ੍ਰੀਖਿਆ ਜੁਲਾਈ 2023 ਲਈ ਡੇਟਸ਼ਟੀ ਦਾ ਐਲਾਨ ਕੀਤਾ ਗਿਆ ਹੈ। 5ਵੀਂ ਕਲਾਸ ਦੀਆਂ ਪ੍ਰੀਖਿਆਵਾਂ 4 ਜੁਲਾਈ ਤੋਂ 11 ਜੁਲਾਈ 2023 ਤੱਕ ਹੋਣਗੀਆਂ ਅਤੇ 8ਵੀਂ ਕਲਾਸ ਦੀਆਂ 4 ਜੁਲਾਈ ਤੋਂ 15 ਜੁਲਾਈ 2023 ਤੱਕ ਹੋਣਗੀਆਂ।