ਵਾਸਿੰਗਟਨ, 12 ਮਈ, ਦੇਸ਼ ਕਲਿਕ ਬਿਊਰੋ :
ਸੋਸ਼ਲ ਮੀਡੀਆ ਪਲੇਟਫਾਰਮ ਟਵਿਟਰ ਨੂੰ ਨਵਾਂ ਸੀ.ਈ.ਓ. ਮਿਲ ਗਿਆ ਹੈ।ਕੰਪਨੀ ਦੇ ਮੌਜੂਦਾ ਸੀਈਓ ਅਤੇ ਮਾਲਕ ਐਲੋਨ ਮਸਕ ਨੇ ਵੀਰਵਾਰ ਦੇਰ ਰਾਤ ਦੱਸਿਆ ਕਿ ਉਨ੍ਹਾਂ ਨੇ ਇੱਕ ਔਰਤ ਨੂੰ ਕੰਪਨੀ ਦੇ ਨਵੇਂ ਸੀਈਓ ਵਜੋਂ ਚੁਣਿਆ ਹੈ। ਉਹ ਅਗਲੇ 6 ਹਫ਼ਤਿਆਂ ਵਿੱਚ ਕੰਪਨੀ ਜੁਆਇਨ ਕਰ ਲਵੇਗੀ। ਮਸਕ ਟਵਿੱਟਰ ਦੇ ਕਾਰਜਕਾਰੀ ਚੇਅਰਮੈਨ ਅਤੇ ਮੁੱਖ ਤਕਨਾਲੋਜੀ ਅਧਿਕਾਰੀ ਹੋਣਗੇ। ਉਹ ਲੰਬੇ ਸਮੇਂ ਤੋਂ ਟਵਿੱਟਰ ਲਈ ਨਵੇਂ ਸੀਈਓ ਦੀ ਤਲਾਸ਼ ਕਰ ਰਹੇ ਸਨ।ਮਸਕ ਨੇ ਨਵੇਂ ਸੀਈਓ ਦੇ ਨਾਂ ਦਾ ਐਲਾਨ ਨਹੀਂ ਕੀਤਾ ਹੈ। ਹਾਲਾਂਕਿ, ਵਾਲ ਸਟਰੀਟ ਜਰਨਲ ਦੀ ਇੱਕ ਰਿਪੋਰਟ ਦੇ ਅਨੁਸਾਰ NBC ਯੂਨੀਵਰਸਲ ਦੀ ਪ੍ਰਮੁੱਖ ਵਿਗਿਆਪਨ ਸੇਲਜ ਐਗਜੀਕਿਊਟਿਵ ਲਿੰਡਾ ਯਾਕਾਰਿਨੋ, ਟਵਿੱਟਰ ਦੀ ਨਵੀਂ ਸੀਈਓ ਹੋ ਸਕਦੀ ਹੈ। ਯਾਕਾਰਿਨੋ ਨੇ ਪਿਛਲੇ ਮਹੀਨੇ ਮਿਆਮੀ ਵਿੱਚ ਇੱਕ ਵਿਗਿਆਪਨ ਕਾਨਫਰੰਸ ਵਿੱਚ ਮਸਕ ਦੀ ਇੰਟਰਵਿਊ ਕੀਤੀ ਸੀ। ਕਾਨਫਰੰਸ ਵਿੱਚ, ਯਾਕਾਰਿਨੋ ਨੇ ਮਸਕ ਦੇ ਕੰਮ ਦੀ ਪ੍ਰਸ਼ੰਸਾ ਕੀਤੀ ਸੀ।