ਮਾਨਸਾ : 15 ਅਪ੍ਰੈਲ, ਦੇਸ਼ ਕਲਿੱਕ ਬਿਓਰੋ
ਕੱਚੇ ਅਧਿਆਪਕਾਂ ਦੀਆਂ ਮੰਗਾਂ ਦੇ ਹੱਲ ਕਰਨ ਲਈ ਸਿੱਖਿਆ ਮੰਤਰੀ ਵੱਲੋਂ ਕੱਚੇ ਅਧਿਆਪਕ ਵਲੰਟੀਅਰ ਯੂਨੀਅਨ ਨਾਲ ਤਹਿ ਕੀਤੀ ਗਈ ਮੀਟਿੰਗ ਮੌਕੇ ਮੰਗਾਂ ਦਾ ਨਿਪਟਾਰਾ ਕਰਨ ਦੀ ਬਜਾਏ ਯੂਨੀਅਨ ਦੇ ਸੂਬਾ ਆਗੂ ਉੱਪਰ ਹੁੱਲਡ਼ਬਾਜੀ ਕਰਨ ਅਤੇ ਸਿੱਖਿਆ ਮੰਤਰੀ ਦੀ ਕਾਰ ਭੰਨਣ ਵਰਗੇ ਕਥਿਤ ਦੋਸ਼ ਲਗਾ ਕੇ ਉਸਦੀਆਂ ਸੇਵਾਵਾਂ ਖਤਮ ਕਰਨ ਦੇ ਭੇਜੇ ਕਾਰਨ ਦੱਸੋ ਨੋਟਿਸ ਦੀ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਨੇ ਘੋਰ ਨਿਖੇਧੀ ਕਰਦਿਆਂ ਇਸਨੂੰ ਅਧਿਆਪਕਾਂ ਦੇ ਲਿਖਣ ਤੇ ਬੋਲਣ ਦੇ ਸੰਵਿਧਾਨਿਕ ਹੱਕਾਂ ਉੱਪਰ ਸਰਕਾਰੀ ਹਮਲਾ ਦੱਸਿਆ। ਡੀ.ਟੀ.ਐੱਫ. ਦੇ ਮਾਨਸਾ ਦੇ ਜਿਲਾ ਪ੍ਰਧਾਨ ਕਰਮਜੀਤ ਤਾਮਕੋਟ ਸਕੱਤਰ ਹਰਜਿੰਦਰ ਅਨੂਪਗੜ, ਸੀਨੀਅਰ ਮੀਤ ਪ੍ਰਧਾਨ ਗੁਰਤੇਜ ਸਿੰਘ ਉੱਭਾ ਮੀਤ ਪ੍ਰਧਾਨ ਨਵਜੋਸ਼ ਸਪੋਲੀਆ ਨੇ ਜਾਰੀ ਪ੍ਰੈੱਸ ਬਿਆਨ ਵਿਚ ਕਿਹਾ ਕਿ ਚੋਣਾਂ ਤੋਂ ਪਹਿਲਾ ਕੱਚੇ ਅਧਿਆਪਕਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਦੇ ਦਾਅਵੇ ਕਰਨ ਵਾਲੀ ਆਪ ਦੀ ਸੂਬਾ ਸਰਕਾਰ ਹੁਣ ਉਨ੍ਹਾਂ ਦੀਆਂ ਸੇਵਾਵਾਂ ਹੀ ਖਤਮ ਕਰਨ ਦੇ ਰਾਹ ਪੈ ਗਈ ਹੈ। ਉਨ੍ਹਾਂ ਕਿਹਾ ਕਿ ਦਿਨ/ਰਾਤ ਕੱਚੇ ਅਧਿਆਪਕਾਂ ਨੂੰ ਰੈਗੂਲਰ ਕਰਨ ਦਾ ਝੂਠਾ ਪ੍ਰਚਾਰ ਕਰਨ ਵਾਲੀ ਸਰਕਾਰ ਮੁਲਾਜ਼ਮਾਂ ਨੂੰ ਲਿਖਣ ਤੇ ਬੋਲਣ ਦੀ ਮਿਲੇ ਸੰਵਿਧਾਨਿਕ ਆਜਾਦੀ ਦਾ ਮਲੀਆਮੇਟ ਕਰਨ ਲੱਗ ਪਈ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਆਪਣੀ ਇਸ ਕਾਰਵਾਈ ਉੱਪਰ ਗੌਰ ਕਰਕੇ ਅਧਿਆਪਕ ਆਗੂ ਦੀਆਂ ਸੇਵਾਵਾਂ ਨੂੰ ਬਹਾਲ ਕਰਨ ਅਤੇ ਸਮੂਹ ਕੱਚੇ ਅਧਿਆਪਕਾਂ ਨੂੰ ਪੱਕਾ ਕਰਕੇ ਆਪਣਾ ਕੀਤਾ ਵਾਅਦਾ ਨਿਭਾਉਣ ਦੀ ਪਹਿਲ ਕਦਮੀ ਕਰਨ। ਅਜਿਹਾ ਨਾ ਕਰਨ 'ਤੇ ਉਹ ਹੋਰਨਾਂ ਅਧਿਆਪਕ ਜਥੇਬੰਦੀਆਂ ਨੂੰ ਨਾਲ ਲੈ ਕੇ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਦਮਨਜੀਤ ਸਿੰਘ,ਗੁਰਬਚਨ ਸਿੰਘ, ਰਾਜਵਿੰਦਰ ਬੈਹਣੀਵਾਲ, ਨਿਧਾਨ ਸਿੰਘ,ਹਰਫੂਲ ਸਿੰਘ , ਸ਼ਿੰਗਾਰਾ ਸਿੰਘ,ਰਜਿੰਦਰਪਾਲ ਜਵਾਹਰਕੇ,ਤਰਸੇਮ ਬੋੜਾਵਾਲ,ਜਗਦੇਵ ਸਿੰਘ, ਜਸਵਿੰਦਰ ਸਿੰਘ, ਸੁਖਚੈਨ ਸੇਖੋ, ਚਰਨਪਾਲ ਦਸੌਧੀਆ, ਰਾਜਪਾਲ ਬੁਰਜ਼,ਅਮ੍ਰਿਤਪਾਲ ਖੈਰਾ