ਮੋਹਾਲੀ: 13 ਅਪ੍ਰੈਲ, ਜਸਵੀਰ ਸਿੰਘ ਗੋਸਲ
ਗੌਰਮਿੰਟ ਟੀਚਰਜ਼ ਯੂਨੀਅਨ ਐਸ.ਏ.ਐਸ. ਨਗਰ ( ਮੋਹਾਲੀ ) ਦਾ ਵਫ਼ਦ ਪ੍ਰਧਾਨ ਸੁਰਜੀਤ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਸਿੱਖਿਆ ਅਫਸਰ (ਸੈਸਿ) ਨੂੰ ਮਿਲਿਆ ।ਜਿਸ ਵਿੱਚ ਅਧਿਆਪਕਾਂ ਨੂੰ ਆ ਰਹੀਆਂ ਦਰਪੇਸ਼ ਸਮੱਸਿਆਵਾਂ ਜਿਵੇਂ ਕਿ ਜ਼ਿਲ੍ਹਾ ਤੇ ਸਟੇਟ ਪੱਧਰੀ ਖੇਡਾਂ ਦੇ ਬਿੱਲਾਂ ਦੀ ਅਦਾਇਗੀ ਸਬੰਧੀ, ਜੀ.ਪੀ.ਐਫ / ਜੀ ਆਈ ਐਸ ਸਲਿੱਪਾਂ ਨਾ ਮਿਲਣ ਸੰਬੰਧੀ ਤੇ ਸਿੱਧੀ ਭਰਤੀ ਰਾਹੀ ਲੱਗੇ ਮੁੱਖ ਅਧਿਆਪਕ ਜਿਹਨਾਂ ਦੇ ਪਰੋਬੇਸ਼ਨ ਪੀਰੀਅਡ ਪੂਰਾ ਹੋਣ ਤੇ ਵੀ ਪੇ ਫਿਕਸੇਸ਼ਨ ਕਰਨ ਵਿੱਚ ਆ ਰਹੀ ਦੇਰੀ ਸਬੰਧੀ ਗੱਲਬਾਤ ਕੀਤੀ । ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਯਕੀਨ ਦਿਵਾਇਆ ਗਿਆ ਕਿ ਇਹ ਸਾਰੇ ਮਸਲੇ ਜਲਦ ਤੋ ਜਲਦ ਹੱਲ ਕਰ ਦਿੱਤੇ ਜਾਣਗੇ ।
ਉਪਰੰਤ ਜ਼ਿਲ੍ਹਾ ਖਜ਼ਾਨਾ ਅਫ਼ਸਰ ਐਸ ਏ ਐਸ ਨਗਰ ਨੂੰ ਦਸੰਬਰ ਮਹੀਨੇ ਦੇ ਮੋਬਾਇਲ ਭੱਤੇ ਤੇ ਲੱਗੇ ਕੱਟ ਸਬੰਧੀ ਗੱਲਬਾਤ ਕੀਤੀ ਤੇ ਉਹਨਾਂ ਵੱਲੋਂ ਭਰੋਸਾ ਦਿਵਾਇਆ ਕੇ ਉਹ ਉੱਚ ਅਧਿਕਾਰੀਆਂ ਨਾਲ਼ ਗੱਲ ਕਰ ਇਸ ਮਸਲੇ ਦਾ ਹੱਲ ਕੱਢਣਗੇ , ਤੇ ਨਾਲ ਹੀ ਕਿਹਾ ਕਿ ਖ਼ਜ਼ਾਨੇ ਦਫਤਰ ਤੋ ਜੋ ਵੀ ਬਿਲ ਆਉਂਦਾ ਹੈ ਉਹ ਬਿਨਾ ਸਮਾਂ ਲਗਾਏ ਕਲੀਅਰ ਕਰ ਦਿੱਤਾ ਜਾਂਦਾ ਹੈ ਜਾਂ ਜੇਕਰ ਕੋਈ ਇਤਰਾਜ਼ ਹੋਵੇ ਤਾਂ ਵਾਪਸ ਮੋੜ ਦਿੱਤਾ ਜਾਂਦਾ ਹੈ । ਉਹਨਾਂ ਇਹ ਵੀ ਕਿਹਾ ਕਿ ਜੇਕਰ ਕਿਸੇ ਬਿਲ ਤੇ ਕੋਈ ਇਤਰਾਜ਼ ਹੁੰਦਾ ਤਾਂ ਉਹ ਬਿਲ ਡੀ ਡੀ ਓ ਜਲਦੀ ਖਹਾਨੇ ਤੋ ਲੈ ਕੇ ਤੇ ਇਤਰਾਜ਼ ਦੂਰ ਕਰਕੇ ਵਾਪਿਸ ਭੇਜਣ ਤਾਂ ਜੋ ਹਰ ਬਿਲ ਸਮੇ ਸਿਰ ਕਲੀਅਰ ਹੋ ਸਕੇ । ਇਸ ਵਫ਼ਦ ਵਿੱਚ ਸੀਨੀਅਰ ਮੀਤ ਪ੍ਰਧਾਨ ਸ਼ਮਸ਼ੇਰ ਸਿੰਘ , ਜਨਰਲ ਸਕੱਤਰ ਰਵਿੰਦਰ ਸਿੰਘ ਪੱਪੀ, ਜ਼ਿਲ੍ਹਾ ਕਮੇਟੀ ਮੈਂਬਰ ਮਨਪ੍ਰੀਤ ਸਿੰਘ, ਗੁਰਪ੍ਰੀਤਪਾਲ ਸਿੰਘ , ਰਾਜੇਸ਼ ਕੁਮਾਰ ਹੁਸ਼ਿਆਰਪੁਰ , ਵੇਦ ਪ੍ਰਕਾਸ਼ ਆਦਿ ਸ਼ਾਮਿਲ ਸਨ ।