ਵਧੇਰੇ ਜਾਣਕਾਰੀ ਲਈ ਕੇਂਦਰੀ ਵਿਦਿਆਲਾ ਸਕੂਲ ਦੀ ਵੈਬਸਾਈਟ 'ਤੇ ਕੀਤੀ ਜਾ ਸਕਦੀ ਹੈ ਪਹੁੰਚ
ਫਾਜ਼ਿਲਕਾ, 11 ਅਪ੍ਰੈਲ, ਦੇਸ਼ ਕਲਿੱਕ ਬਿਓਰੋ
ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਨੇ ਦੱਸਿਆ ਕਿ ਕੇਂਦਰੀ ਵਿਦਿਆਲਾ ਸਕੂਲ ਸੀਮਾ ਸੁਰੱਖਿਆ ਬਲ ਰਾਮਪੁਰਾ ਫਾਜ਼ਿਲਕਾ ਵਿਖੇ ਪਹਿਲੀ ਜਮਾਤ ਲਈ ਆਨਲਾਈਨ ਰਜਿਸਟਰੇਸ਼ਨ 17 ਅਪ੍ਰੈਲ 2023 ਤੱਕ ਅਤੇ ਦੂਜੀ ਜਮਾਤ ਤੇ ਉਚੇਰੀ ਜਮਾਤਾਂ ਵਾਸਤੇ 12 ਅਪ੍ਰੈਲ 2023 ਤੱਕ ਆਫਲਾਈਨ ਰਜਿਸਟਰੇਸ਼ਨ ਕਰਵਾਈ ਜਾ ਸਕਦੀ ਹੈ ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਾਲ 2023—24 ਦੌਰਾਨ ਪਹਿਲੀ ਅਤੇ ਦੂਸਰੀ ਜਮਾਤ ਤੋਂ ਲੈ ਕੇ ਉਚ ਕਲਾਸਾਂ ਦੇ ਦਾਖਲੇ ਲਈ ਰਜਿਸਟਰੇਸ਼ਨ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕੇਂਦਰੀ ਵਿਦਿਆਲਾ ਸਕੂਲ ਵਿਖੇ ਦਾਖਲਾ ਫਾਰਮ ਅਤੇ ਹੋਰ ਜਾਣਕਾਰੀ ਸਬੰਧੀ ਵੈਬਸਾਈਟ https://fazilkabsf.kvs.ac.in *ਤੇ ਹਾਸਲ ਕੀਤੀ ਜਾ ਸਕਦੀ ਹੈ।
ਇਸ ਤੋਂ ਇਲਾਵਾ ਸਕੂਲ ਵਿਚ ਦਾਖਲੇ ਨੂੰ ਲੈ ਕੇ ਨਿਯਮਾਂ ਤੇ ਸ਼ਰਤਾਂ ਸਬੰਧੀ, ਸਕੂਲ ਵਿਖੇ ਮਿਲਣ ਵਾਲੀਆਂ ਸੁਵਿਧਾਵਾਂ ਅਤੇ ਹੋਰ ਲੋੜੀਂਦੀ ਜਾਣਕਾਰੀ ਲਈ ਹੈਲਪਲਾਈਨ ਨੰਬਰ 01638—292793, 70149 54401 ਅਤੇ 8708774541 *ਤੇ ਸੰਪਰਕ ਕੀਤਾ ਜਾ ਸਕਦਾ ਹੈ।