ਜਗਰਾਉਂ: 31 ਮਾਰਚ, ਦੇਸ਼ ਕਲਿੱਕ ਬਿਓਰੋ
ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਪੰਜਾਬ ਦੀ ਸੂਬਾ ਕਮੇਟੀ ਮੀਟਿੰਗ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਤੇ ਬਲਬੀਰ ਲੌਂਗੋਵਾਲ ਸੂਬਾ ਜਨਰਲ ਸਕੱਤਰ ਦੀ ਅਗਵਾਈ ਵਿੱਚ ਜਗਰਾਉਂ ਵਿਖੇ ਹੋਈ ਜਿਸ ਵਿੱਚ ਸਕੂਲ ਆਫ ਐਮੀਨੈਂਸ ਅਤੇ ਸਿੱਖਿਆ ਨੀਤੀ 2020 ਅਧੀਨ ਜਨਤਕ ਸਿੱਖਿਆ 'ਤੇ ਹਮਲਿਆਂ ਖਿਲਾਫ਼ ਤੇ ਪੁਰਾਣੀ ਪੈਨਸ਼ਨ ਬਹਾਲੀ ਲਈ ਸੰਘਰਸ਼ ਦੀ ਰੂਪ-ਰੇਖਾ ਉਲੀਕੀ ਗਈ ।
ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਫਰੰਟ ਦੇ ਪ੍ਰਧਾਨ ਦਿਗਵਿਜੇਪਾਲ ਨੇ ਦੱਸਿਆ ਕਿ 1ਅਪਰੈਲ ਤੋਂ 5 ਅਪਰੈਲ ਤੱਕ ਅਧਿਆਪਕਾਂ ਦੀ ਲਾਮਬੰਦੀ ਲਈ ਜਿਲ੍ਹਾ ਕਮੇਟੀ ਮੀਟਿੰਗਾਂ ਕੀਤੀਆਂ ਜਾਣਗੀਆਂ, 6 ਅਪਰੈਲ ਤੋਂ 25 ਅਪਰੈਲ ਤੱਕ ਜਿਲ੍ਹਾ ਪੱਧਰੀ ਚੇਤਨਾ ਕਨਵੈਨਸ਼ਨਾਂ ਕੀਤੀਆਂ ਜਾਣਗੀਆਂ, 7 ਮਈ ਨੂੰ ਸ਼ਾਹਕੋਟ ਤੋਂ ਜਲੰਧਰ ਤੱਕ ਪੰਜਾਬ ਸਰਕਾਰ ਖਿਲਾਫ਼ ਝੰਡਾ ਮਾਰਚ ਕੀਤਾ ਜਾਵੇਗਾ, 9 ਅਪਰੈਲ ਨੂੰ ਪੰਜਾਬੀ ਯੂਨੀਵਰਸਿਟੀ ਬਚਾਓ ਮੋਰਚੇ ਦੇ ਸੰਘਰਸ਼ ਵਿੱਚ ਕੀਤੀ ਜਾਵੇਗੀ।
ਉਨ੍ਹਾਂ ਅੱਗੇ ਕਿਹਾ ਕਿ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ 1ਅਪ੍ਰੈਲ ਤੋਂ 7 ਅਪ੍ਰੈਲ ਤੱਕ ਕਾਲੇ ਬਿੱਲੇ ਲਾ ਕੇ ਪੰਜਾਬ ਸਰਕਾਰ ਖਿਲਾਫ਼ ਰੋਸ ਜਾਹਿਰ ਕਰਨ ਦੇ ਪ੍ਰੋਗਰਾਮ ਦੀ ਪੂਰਨ ਹਮਾਇਤ ਕੀਤੀ ਜਾਵੇਗੀ।
ਸੂਬਾ ਕਮੇਟੀ ਮੀਟਿੰਗ ਵਿੱਚ ਮੀਟਿੰਗ ਵਿਚ ਮੀਤ ਪ੍ਰਧਾਨ ਸੁਖਵਿੰਦਰ ਸੁੱਖੀ, ਪ੍ਰੈੱਸ ਸਕੱਤਰ ਗੁਰਮੀਤ ਕੋਟਲੀ, ਦਲਜੀਤ ਸਮਰਾਲਾ, ਗਗਨ ਪਾਹਵਾ, ਰੇਸਮ ਸਿੰਘ ਖੇਮੂਆਣਾ, ਜਸਵਿੰਦਰ ਸਿੰਘ, ਜੀਵਨ ਸਿੰਘ, ਹਰਭਗਵਾਨ ਗੁਰਨੇ, ਹਰਜੀਤ ਸੁਧਾਰ ਅਤੇ ਸੁਖਦੇਵ ਸਿੰਘ ਹਠੂਰ ਹਾਜ਼ਰ ਸਨ।