ਚੋਰਾਂ ਨੇ ਸਰਕਾਰੀ ਸਕੂਲ ਨੂੰ ਬਣਾਇਆ ਨਿਸ਼ਾਨਾ, ਲੱਖਾਂ ਦਾ ਸਮਾਨ ਚੋਰੀ
ਗੁਰਦਾਸਪੁਰ: 16 ਮਾਰਚ, ਨਰੇਸ਼ ਕੁਮਾਰ ਗੁਰਦਾਸਪੁਰ
ਚੋਰਾਂ ਦੇ ਹੌਂਸਲੇ ਲਗਤਾਰ ਬੁਲੰਦ ਹੁੰਦੇ ਜਾ ਰਹੇ ਹਨ ਆਏ ਦਿਨ ਹੀ ਚੋਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਤਾਜ਼ਾ ਮਾਮਲਾ ਬਟਾਲਾ ਦੇ ਕਸਬਾ ਹਰਚੋਵਾਲ ਤੋਂ ਸਾਹਮਣੇ ਆਇਆ ਹੈ ਜਿਥੇ ਚੋਰਾਂ ਦੇ ਗਿਰੋਹ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂੰ ਅਪਣਾ ਨਿਸ਼ਾਨਾ ਬਣਾਇਆ। ਹੈਰਾਨੀ ਦੀ ਗੱਲ ਤਾਂ ਇਹ ਰਹੀ ਕੇ ਸਕੂਲ ਤੋਂ ਮਹਿਜ਼ 100 ਮੀਟਰ ਦੀ ਦੂਰੀ ਤੇ ਹੀ ਪੁਲਿਸ ਚੌਂਕੀ ਹੈ
ਓਥੇ ਹੀ ਸਕੂਲ ਦੇ ਪ੍ਰਿੰਸੀਪਲ ਲਖਵਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਚੋਰਾਂ ਦੇ ਗਿਰੋਹ ਨੇ ਚੌਂਕੀਦਾਰ ਨੂੰ ਬੰਦਕ ਬਣਾ ਕੇ ਸਰਕਾਰੀ ਸਕੂਲ ਨੂੰ ਨਿਸ਼ਾਨਾ ਬਣਾਉਂਦੇ ਹੋਏ ਸਕੂਲ ਅੰਦਰੋਂ 8 ਪ੍ਰੋਜੈਕਟਰ,1 ਐਲ ਈ ਡੀ ,ਡੀ ਵੀ ਆਰ,1ਸੀ ਪੀ ਯੂ,1 ਮੈਨੀਟਰ ਚੋਰੀ ਕਰਕੇ ਲੈ ਗਏ ਹਨ ਉਹਨਾਂ ਦੱਸਿਆ ਕੇ ਇਸ ਚੋਰੀ ਕਾਰਨ ਕਰੀਬ 7 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਦੂਜੇ ਪਾਸੇ ਪੁਲਿਸ ਦਾ ਓਹੀ ਰਟਿਆ ਰਟਾਇਆ ਜਵਾਬ ਸੀ ਕਿ ਜਾਂਚ ਕਰ ਰਹੇ ਹਾਂ ਜਲਦ ਚੋਰਾਂ ਨੂੰ ਫੜਿਆ ਜਾਵੇਗਾ।