*ਸਿਖਲਾਈ ਪ੍ਰਾਪਤ ਅਧਿਆਪਕਾਂ ਵੱਲੋਂ ਤਿਆਰ ਆਨ ਲਾਈਨ ਕੋਰਸ ਵਿਦਿਆਰਥੀਆਂ ਲਈ ਵਰਦਾਨ ਸਾਬਿਤ ਹੋਣਗੇ-ਜ਼ਿਲ੍ਹਾ ਸਿੱਖਿਆ ਅਫ਼ਸਰ
ਮਾਨਸਾ, 09 ਮਾਰਚ: ਦੇਸ਼ ਕਲਿੱਕ ਬਿਓਰੋ
ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੇ ਆਦੇਸ਼ਾਂ ’ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ: ਸਿ:) ਸ੍ਰੀ ਹਰਿੰਦਰ ਸਿੰਘ ਭੁੱਲਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ: ਸਿ:) ਡਾ. ਵਿਜੈ ਕੁਮਾਰ ਮਿੱਢਾ ਦੀ ਅਗਵਾਈ ਅਧੀਨ ਜ਼ਿਲ੍ਹੇ ਦੇ ਤਿੰਨ ਅਧਿਆਪਕਾਂ ਨੇ ‘ਸਿੱਖਿਆ ਤਕਨਾਲੋਜੀ ਦੀ ਕੇਂਦਰੀ ਸੰਸਥਾ ਅਤੇ ਸਿੱਖਿਆ ਖੋਜ ਤੇ ਸਿਖਲਾਈ ਦੀ ਕੌਮੀ ਕੌਂਸਲ’ ਦੁਆਰਾ ਕਰਵਾਈ ਗਈ ਕੌਮੀ ਪੱਧਰ ਦੀ ਪੰਜ ਰੋਜ਼ਾ ਆਨ ਲਾਈਨ ਸਿਖਲਾਈ ਹਾਸਿਲ ਕੀਤੀ।
ਇਸ ਸਬੰਧੀ ਜਾਣਕਾਰੀ ਦਿÇੰਦਆਂ ਜ਼ਿਲ੍ਹਾ ਸਿੱਖਿਆ ਅਫਸਰ (ਸੈ: ਸਿ:) ਸ੍ਰੀ ਹਰਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ‘‘ਡਿਵੈਲਪਮੈਂਟ ਆਫ਼ ਆਨ ਲਾਈਨ ਕੋਰਸਿਜ਼’’ ਵਿਸ਼ੇ ’ਤੇ ਟ੍ਰੇਨਿੰਗ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਸਿਖਲਾਈ ਤੋਂ ਪ੍ਰਾਪਤ ਗਿਆਨ ਰਾਹੀਂ ਅਧਿਆਪਕ ਬਹੁਤ ਹੀ ਸਹਿਜੇ ਵਿਦਿਆਰਥੀਆਂ ਨੂੰ ਵਧੀਆ ਤਰੀਕੇ ਨਾਲ ਪੜ੍ਹਾਉਣ ਲਈ ਆਨ ਲਾਈਨ ਕੋਰਸ ਤਿਆਰ ਕਰ ਸਕਣਗੇ, ਜੋ ਕਿ ਭਵਿੱਖਤ ਸਮੇਂ ਵਿਚ ਵਿਦਿਆਰਥੀਆਂ ਲਈ ਵਰਦਾਨ ਸਾਬਿਤ ਹੋਣਗੇ।
ਉਨ੍ਹਾਂ ਦੱਸਿਆ ਕਿ ਇਸ ਸਿਖਲਾਈ ਵਿਚ ਦੇਸ਼ ਦੇ ਸਾਰੇ ਸੂਬਿਆਂ ਨੇ ਭਾਗ ਲਿਆ। ਜ਼ਿਲ੍ਹਾ ਮਾਨਸਾ ਦੇ ਤਿੰਨ ਕੰਪਿਊਟਰ ਅਧਿਆਪਕਾਂ ਪਰਵਿੰਦਰ ਸਿੰਘ(ਸਟੇਟ ਐਵਾਰਡੀ) ਡੀ.ਐੱਮ. ਕੰਪਿਊਟਰ ਸਾਇੰਸ ਮਾਨਸਾ, ਮਮਤਾ ਰਾਣੀ ਕੰਪਿਊਟਰ ਫੈਕਲਟੀ ਭਾਦੜਾ ਅਤੇ ਮਨੀਸ਼ਾ ਸੋਢੀ ਕੰਪਿਊਟਰ ਫੈਕਲਟੀ ਝੰਡਾ ਕਲਾਂ ਨੇ ਇਸ ਸਿਖਲਾਈ ਵਿਚ ਭਾਗ ਲਿਆ। ਕੌਮੀ ਪੱਧਰ ਦੀ ਸਿਖਲਾਈ ਪ੍ਰਾਪਤ ਕਰਨ ’ਤੇ ਭੁਪਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ, ਸ੍ਰੀ ਗੁਰਲਾਭ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਨੇ ਅਧਿਆਪਕਾਂ ਨੂੰ ਵਧਾਈਆਂ ਦਿੱਤੀਆਂ।