ਮੋਹਾਲੀ: 6 ਮਾਰਚ, ਜਸਵੀਰ ਸਿੰਘ ਗੋਸਲ
ਅੱਜ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦਾ ਵਫਦ ਸੂਬਾ ਪ੍ਰਧਾਨ ਸੰਜੀਵ ਕੁਮਾਰ ਦੀ ਅਗਵਾਈ ਵਿੱਚ ਵਿਸ਼ੇਸ਼ ਸਕੱਤਰ ਗੌਰੀ ਪ੍ਰਾਸ਼ਰ ਨੂੰ ਮਿਲਿਆ ਅਤੇ ਨਵੰਬਰ ਮਹੀਨੇ ‘ਚ ਵਿਭਾਗ ਵਿੱਚ ਪਦਉੱਨਤ ਹੋਏ ਪ੍ਰਿੰਸੀਪਲਾਂ ਨੂੰ ਸਟੇਸ਼ਨ ਅਲਾਟਮੈਂਟ ਕਰਨ ਸੰਬੰਧੀ ਮੰਗ -ਪੱਤਰ ਦਿੱਤਾ ਗਿਆ।
ਉਹਨਾਂ ਦੱਸਿਆ ਕਿ ਮੀਟਿੰਗ ਵਿੱਚ 2018 ਦੇ ਸਰਵਿਸ ਰੂਲਾਂ ਨੂੰ ਰੱਦ ਕਰਕੇ ਸਿੱਧੀ ਭਰਤੀ ਦੇ ਕੋਟੇ ਨੂੰ 25% ਅਤੇ ਪਦ-ਉਨਤੀਆਂ ਦੇ ਕੋਟੇ ਨੂੰ 75% ਕਰਨ ਸੰਬੰਧੀ ਚਰਚਾ ਕੀਤੀ ਗਈ। ਇਸ ਦੇ ਨਾਲ਼ ਹੀ 2018 ਦੇ ਸਰਵਿਸ ਰੂਲਾਂ ਵਿਚਲੀਆਂ ਤਰੁੱਟੀਆਂ ਨੂੰ ਦੂਰ ਕਰਨ, ਅਤੇ ਸਕੂਲਾਂ ਵਿੱਚ ਸਕੂਲ ਮੁੱਖੀ ਦੀਆਂ ਅਸਾਮੀਆਂ ਨੂੰ ਪੂਰਾ ਕਰਨ ਲਈ ਤਜ਼ਵੀਜ ਪੇਸ਼ ਕੀਤੀ ਗਈ। ਉਹਨਾਂ ਦੱਸਿਆ ਕਿ ਮੈਡਮ ਜੋਸ਼ੀ ਨੇ ਕਿਹਾ ਵਿਭਾਗ ਸਟੇਸ਼ਨ ਅਲਾਟਮੈਂਟ ਲਈ ਲਗਾਤਾਰ ਕਾਰਜਸ਼ੀਲ ਹੈ ਤੇ ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਦੀਆਂ ਪਟੀਸ਼ਨਾਂ ਦੇ ਫੈਸਲਿਆਂ ਦੇ ਸਨਮੁੱਖ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ਼ ਹੀ 2018 ਦੇ ਨਿਯਮਾਂ ਸੰਬੰਧ ਵਿੱਚ ਮੈਡਮ ਜੋਸ਼ੀ ਵੱਲੋਂ ਭਰੋਸਾ ਦਿੱਤਾ ਗਿਆ ਕਿ ਇਹ ਕਾਰਵਾਈ ਵਿਭਾਗ ਦੇ ਵਿਚਾਰ ਅਧੀਨ ਹੈ ਅਤੇ ਵਿਭਾਗ ਜਲਦੀ ਹੀ ਇਸ ਸੰਬੰਧੀ ਫ਼ੈਸਲਾ ਲਵੇਗਾ। ਮੀਟਿੰਗ ਵਿੱਚ ਪ੍ਰੈਸ ਸਕੱਤਰ ਸ. ਰਣਬੀਰ ਸਿੰਘ, ਸ੍ਰੀਮਤੀ ਸੀਮਾ ਖੇੜਾ, ਸ੍ਰੀਮਤੀ ਵੀਨਾ ਜੰਮੂ, ਸਲਾਹਕਾਰ ਸੁਖਦੇਵ ਸਿੰਘ ਰਾਣਾ, ਸ. ਅਵਤਾਰ ਸਿੰਘ ਰੋਪੜ, ਰਵਿੰਦਰਪਾਲ ਸਿੰਘ ਜਲੰਧਰ, ਅਮਰਜੀਤ ਸਿੰਘ ਪਟਿਆਲਾ, ਹਰਜੀਤ ਸਿੰਘ ਬਲਾੜੀ, ਜਗਤਾਰ ਸਿੰਘ ਸੈਦੋਕੇ, ਬਲਦੀਸ਼ ਸਿੰਘ ਨਵਾਂ ਸਹਿਰ, ਕੋਸ਼ਲ ਸ਼ਰਮਾ ਪਠਾਨਕੋਟ ਤੇ ਹੋਰ ਹਾਜ਼ਰ ਸਨ।